ਰੇਲਿੰਗ ਨਾ ਹੋਣ ਕਾਰਨ ਨਹਿਰ ''ਚ ਡਿੱਗੀ ਕਾਰ

Thursday, Jul 06, 2017 - 03:54 PM (IST)


ਬਲਾਚੌਰ—ਰੋਪੜ-ਨਵਾਂਸ਼ਹਿਰ ਸੜਕ ਦੇ ਮੋੜ ਲਾਗੇ ਰੇਲਿੰਗ ਜਾਂ ਰਿਫਲੈਕਟਰ ਨਾ ਹੋਣ ਕਾਰਨ ਇਕ ਕਾਰ ਬਿਸਤ ਨਹਿਰ ਵਿਚ ਡਿੱਗਣ ਦੀ ਸੂਚਨਾ ਮਿਲੀ ਹੈ ਪਰ ਕਾਰ ਸਵਾਰ 2 ਨੌਜਵਾਨਾ ਨੂੰ ਰੱਸੇ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਸੂਤਰਾਂ ਅਨੁਸਾਰ ਇਹ ਹਾਦਸਾ ਬੀਤੀ ਰਾਤ 11 ਵਜੇ ਦੇ ਕਰੀਬ ਵਾਪਰਿਆ ਹੈ। ਇਸ ਹਾਦਸੇ ਦਾ ਮੁੱਖ ਕਾਰਨ ਡਰਾਈਵਰ ਸੀਟ ਦੇ ਟਾਇਰ ਦਾ ਸੰਤੁਲਨ ਖਰਾਬ ਹੋਣਾ ਦੱਸਿਆ ਗਿਆ ਹੈ। ਕਾਰ ਸਵਾਰ ਨੌਜਵਾਨਾ ਨੂੰ ਰਸੀਆਂ ਦੀ ਮਦਦ ਨਾਲ ਢਾਈ ਘੰਟੇ ਬਾਅਦ ਬਾਹਰ ਕੱਢਿਆ, ਜਦਕਿ ਕਾਰ ਨੂੰ ਨਹਿਰ ਵਿਚੋਂ ਬੁੱਧਵਾਰ ਸਵੇਰੇ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਲਾਂਕਿ ਉੱਥੋ ਦੇ ਲੋਕਾਂ ਨੇ ਦੱਸਿਆ ਕਿ ਇਥੇ ਰੇਲਿੰਗ ਨਾ ਹੋਣ ਕਾਰਨ ਅਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਹਨ।


Related News