ਅੱਗ ਲੱਗਣ ਕਾਰਨ ਗੰਨੇ ਦੀ 6 ਏਕੜ ਫਸਲ ਸੜੀ

Thursday, Feb 01, 2018 - 06:35 AM (IST)

ਅੱਗ ਲੱਗਣ ਕਾਰਨ ਗੰਨੇ ਦੀ 6 ਏਕੜ ਫਸਲ ਸੜੀ

ਭੁਲੱਥ, (ਰਜਿੰਦਰ)- ਪਿੰਡ ਕਮਰਾਏ ਕੋਲ ਕਮਾਦ ਨੂੰ ਅੱਗ ਲੱਗਣ ਕਾਰਨ ਗੰਨੇ ਦੀ ਕਰੀਬ 6 ਏਕੜ ਫਸਲ ਸੜ ਗਈ। 
ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਡੇਢ ਵਜੇ ਭੁਲੱਥ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕ 'ਤੇ ਪੈਂਦੇ ਪਿੰਡ ਕਮਰਾਏ ਤੋਂ ਥੋੜ੍ਹਾ ਅੱਗੇ ਕਮਾਦ ਦੇ ਖੇਤ ਵਿਚ ਗੰਨੇ ਦੀ ਫਸਲ ਨੂੰ ਅਚਨਚੇਤ ਅੱਗ ਲੱਗ ਗਈ। ਜਿਸ ਦਾ ਪਤਾ ਲੱਗਣ 'ਤੇ ਕਿਸਾਨ ਸਰਵਣ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਬਾਗੜੀਆਂ ਵਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਇਸ ਦੌਰਾਨ ਅੱਗ ਤੇਜ਼ੀ ਨਾਲ ਵਧਦੀ ਗਈ, ਜਿਸ ਨੂੰ ਬਝਾਉਣ ਦਾ ਯਤਨ ਕਿਸਾਨਾਂ ਤੇ ਸਥਾਨਕ ਲੋਕਾਂ ਵਲੋਂ ਆਪਣੇ ਪੱਧਰ 'ਤੇ ਵੀ ਕੀਤਾ ਗਿਆ ਪਰ ਇਸੇ ਦੌਰਾਨ ਇਥੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ, ਜਦਕਿ ਇੰਨੇ ਸਮੇਂ ਤਕ ਅੱਗ ਲੱਗੀ ਰਹਿਣ ਕਾਰਨ ਗੰਨੇ ਦੀ ਬਹੁਤ ਜ਼ਿਆਦਾ ਫਸਲ ਨੁਕਸਾਨੀ ਗਈ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਸਰਵਣ ਸਿੰਘ ਨੇ ਦੋਸ਼ ਲਾਇਆ ਕਿ ਅੱਗ ਬਿਜਲੀ ਦੀਆਂ ਤਾਰਾਂ ਤੋਂ ਹੋਏ ਸ਼ਾਰਟ ਸਰਕਟ ਕਾਰਨ ਲੱਗੀ ਹੈ ਤੇ ਇਸ ਅੱਗ ਕਾਰਨ ਕਰੀਬ 6 ਏਕੜ ਗੰਨੇ ਦੀ ਫਸਲ ਨੁਕਸਾਨੀ ਗਈ ਹੈ। ਦੂਜੇ ਪਾਸੇ ਮੌਕੇ ਦਾ ਜਾਇਜ਼ਾ ਲੈਣ ਲਈ ਤਹਿਸੀਲਦਾਰ ਭੁਲੱਥ ਮਨਜੀਤ ਸਿੰਘ ਰਾਜਲਾ ਪੁੱਜੇ, ਜਿਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਦੇ ਸੜਨ ਸਬੰਧੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ। 


Related News