ਦੁਬਈ ''ਚ ਫਸੇ ਪੰਜਾਬੀ, ਰੋ-ਰੋ ਕੇ ਸੁਣਾ ਰਹੇ ਹੱਡਬੀਤੀ! (ਵੀਡੀਓ)
Friday, Sep 21, 2018 - 05:42 PM (IST)
ਜਲੰਧਰ (ਬਿਊਰੋ)— ਦੋ ਸਾਲਾਂ ਤੋਂ ਦੁਬਈ 'ਚ ਫਸੇ 23 ਭਾਰਤੀਆਂ ਸਮੇਤ 34 ਲੋਕਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੰਪਨੀ 'ਤੇ ਉਨ੍ਹਾਂ ਨੂੰ ਫਸਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੰਪਨੀ ਛੁੱਟੀ ਦੇ ਦਿਨ ਵੀ ਉਨ੍ਹਾਂ ਤੋਂ ਕੰਮ ਕਰਵਾਉਂਦੀ ਹੈ। ਦੁਬਈ 'ਚ ਫਸੇ ਉਕਤ ਨੌਜਵਾਨਾਂ ਨੇ ਸੁਸ਼ਮਾ ਸਵਰਾਜ ਨੂੰ ਅੱਖਾਂ 'ਚ ਹੰਝੂ ਅਤੇ ਹੱਥ ਜੋੜ ਕੇ ਦੁਬਈ ਤੋਂ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਇਹ ਨੌਜਵਾਨ 2 ਸਾਲਾ ਤੋਂ ਆਪਣੇ ਘਰ ਜਾਣ ਦੀ ਉਡੀਕ ਕਰ ਰਹੇ ਹਨ।