ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

Tuesday, Jul 13, 2021 - 06:42 PM (IST)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ’ਚ ਇਕ ਪ੍ਰੇਮਿਕਾ ਵਲੋਂ ਪ੍ਰੇਮੀ ਦੀ ਬੇਵਫ਼ਾਈ ਅਤੇ ਉਸ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ’ਤੇ ਗੰਭੀਰ ਦੋਸ਼ ਲਾਏ ਹਨ ਅਤੇ ਕਿਹਾ ਕਿ ਦੁਬਈ ਤੋਂ ਆਏ ਮੁੰਡੇ ਉਨ੍ਹਾਂ ਦੀ ਕੁੜੀ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਉਸ ਵੀਡੀਓ ਦੇ ਆਧਾਰ ’ਤੇ ਉਹ ਕੁੜੀ ਨੂੰ ਬਲੈਕਮੇਲ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੁੜੀ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਦੇ ਦੁਬਈ ’ਚ ਰਹਿ ਰਹੇ ਕਿਸੇ ਮੁੰਡੇ ਨਾਲ ਪਿਛਲੇ 3 ਸਾਲਾ ਤੋਂ ਪ੍ਰੇਮ ਸਬੰਧ ਸਨ। ਮੁੰਡੇ ਨੇ ਉਸ ਦੀ ਭੈਣ ਨਾਲ ਵਿਆਹ ਕਰਵਾਉਣ ਦੇ ਕਈ ਵਾਅਦੇ ਕੀਤੇ। ਮੁੰਡੇ ਨੇ ਉਸ ਦੀ ਭੈਣ ਨਾਲ ਸਰੀਰਿਕ ਸਬੰਧ ਬਣਾ ਲਏ, ਜਿਸ ਦੀਆਂ ਉਸ ਨੇ ਚੋਰੀ ਵੀਡੀਓ ਬਣਾਈਆਂ ਹੋਈਆਂ ਸਨ। ਵੀਡੀਓ ਦੇ ਆਧਾਰ ’ਤੇ ਉਹ ਉਸ ਦੀ ਭੈਣ ਨੂੰ ਬਲੈਕ ਮੇਲ ਕਰਨ ਲੱਗ ਪਿਆ। ਭੈਣ ਨੇ ਦੱਸਿਆ ਕਿ ਮੁੰਡੇ ਨੇ ਚੋਰੀ ਕਿਸੇ ਕੁੜੀ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਉਹ ਉਸ ਦੀ ਭੈਣ ਨੂੰ ਕਿਸੇ ਹੋਰ ਨਾਲ ਵਿਆਹ ਨਾ ਕਰਵਾਉਣ ਲਈ ਕਹਿ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 

ਉਸ ਨੇ ਕਿਹਾ ਕਿ ਜੇਕਰ ਉਸ ਨੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾਇਆ ਤਾਂ ਉਹ ਉਸ ਦੀਆਂ ਵੀਡੀਓ ਵਾਇਰਸ ਕਰ ਦੇਵੇਗਾ। ਇਸੇ ਕਰਕੇ ਉਸ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਪੂਰੀ ਘਟਨਾ ਦੇ ਬਾਰੇ ਉਸ ਨੇ ਘਰ ’ਚ ਦੱਸਿਆ ਹੋਇਆ ਸੀ। ਕੁੜੀ ਦੀਆਂ ਭੈਣਾਂ ਨੇ ਕਿਹਾ ਕਿ ਮੁੰਡੇ ਨੇ ਸਾਡੇ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੋਈ ਸੀ। ਉਸ ਨੇ ਸਾਨੂੰ ਕਿਹਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਕਿਸਾਨੀ ਅੰਦੋਲਨ ’ਚ ਗਏ ਨੌਜਵਾਨ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਮੁਲਜ਼ਮ ਦਾ ਸਾਰਾ ਪਰਿਵਾਰ ਘਰ ਤੋਂ ਫ਼ਰਾਰ ਹੈ ਅਤੇ ਉਨ੍ਹਾਂ ਦੇ ਘਰ ਤਾਲੇ ਲੱਗੇ ਹੋਏ ਹਨ। ਪੁਲਸ ਨੇ ਕਿਹਾ ਕਿ ਕੁੜੀ ਦੇ ਫੋਨ ’ਚੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ


author

rajwinder kaur

Content Editor

Related News