ਅਸੀਂ CAA 'ਤੇ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ : ਸਿਰਸਾ

01/20/2020 7:57:29 PM

ਨਵੀਂ ਦਿੱਲੀ (ਏਜੰਸੀ)- ਅਸੀਂ ਸੀ.ਏ.ਏ. 'ਤੇ ਆਪਣਾ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ ਹਨ ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ। ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿਚ ਹੋਣ ਜਾ ਰਹੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ। ਸਿਰਸਾ ਨੇ ਕਿਹਾ ਕਿ ਉਨ੍ਹਾਂ 'ਤੇ ਸੀ.ਏ.ਏ ਨੂੰ ਲੈ ਕੇ ਦਬਾਅ ਵਧਾਇਆ ਜਾ ਰਿਹਾ ਸੀ ਕਿ ਇਸ ਕਾਨੂੰਨ ਨੂੰ ਸਮਰਥਨ ਦਿੱਤਾ ਜਾਵੇ। ਪਰ ਅਕਾਲੀ ਦਲ ਆਪਣੇ ਸਟੈਂਡ 'ਤੇ ਕਾਇਮ ਹੈ ਅਤੇ ਦੇਸ਼ ਨੂੰ ਵੰਡਣ ਵਾਲੇ ਸੀ.ਏ.ਏ. ਕਾਨੂੰਨ ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਹਮੇਸ਼ਾਂ ਚੋਣਾਂ ਭਾਜਪਾ-ਅਕਾਲੀ ਦਲ ਦੇ ਗਠਜੋੜ ਵਿਚਾਲੇ ਹੀ ਲੜੀਆਂ ਗਈਆਂ ਪਰ ਜਦੋਂ ਬੀ.ਜੇ.ਪੀ.ਵਲੋਂ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੀ.ਏ.ਏ. 'ਤੇ ਆਪਣਾ ਸਟੈਂਡ ਲੈਣ ਨੂੰ ਕਿਹਾ ਗਿਆ ਤਾਂ ਪਾਰਟੀ ਵਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਪਾਰਟੀ ਧਰਮ ਦੇ ਨਾਂ 'ਤੇ ਕਿਸੇ ਵਿਅਕਤੀ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਭਾਈਵਾਲ ਪਾਰਟੀ ਨਾਲ ਗਠਜੋੜ ਨਹੀਂ ਤੋੜਿਆ ਗਿਆ ਸਿਰਫ ਦਿੱਲੀ ਵਿਚ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਬਹੁਤ ਹੀ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪੂਰੀ ਪਾਰਟੀ ਆਪਣੇ ਸਟੈਂਡ 'ਤੇ ਕਾਇਮ ਰਹੇਗੀ। ਇਸ ਲਈ ਪਾਰਟੀ ਵਲੋਂ ਦਿੱਲੀ ਵਿਚ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਸਾਡੀ ਪਾਰਟੀ ਵਲੋਂ ਕੋਈ ਵੀ ਨੁਮਾਇੰਦਾ ਚੋਣ ਨਹੀਂ ਲੜੇਗਾ।


Sunny Mehra

Content Editor

Related News