ਜਲੰਧਰ 'ਚ ਨਸ਼ੇ 'ਚ ਟੱਲੀ ASI ਦਾ ਸ਼ਰਮਨਾਕ ਕਾਰਾ, 3 ਗੱਡੀਆਂ ਨੂੰ ਟੱਕਰ ਮਾਰ ਜੰਮ ਕੇ ਕੀਤਾ ਹੰਗਾਮਾ

Thursday, Sep 07, 2023 - 04:08 PM (IST)

ਜਲੰਧਰ 'ਚ ਨਸ਼ੇ 'ਚ ਟੱਲੀ ASI ਦਾ ਸ਼ਰਮਨਾਕ ਕਾਰਾ, 3 ਗੱਡੀਆਂ ਨੂੰ ਟੱਕਰ ਮਾਰ ਜੰਮ ਕੇ ਕੀਤਾ ਹੰਗਾਮਾ

ਜਲੰਧਰ (ਵਰੁਣ,ਸੋਨੂੰ)- ਪੁਲਸ ਲਾਈਨ ਰੋਡ ’ਤੇ ਨਸ਼ੇ ਦੀ ਹਾਲਤ 'ਚ ਇਕ ਏ. ਐੱਸ. ਆਈ. ਨੇ ਆਪਣੀ ਬੋਲੈਰੋ ਗੱਡੀ ਨਾਲ ਡਾਕਟਰ ਦੀ ਗੱਡੀ ਸਮੇਤ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਵੇਂ ਹੀ ਪਤਾ ਲੱਗਾ ਕਿ ਏ. ਐੱਸ. ਆਈ. ਨਸ਼ੇ ਦੀ ਹਾਲਤ ’ਚ ਹੈ ਤਾਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ ’ਚ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਏ. ਐੱਸ. ਆਈ. ਜਸਪਾਲ ਸਿੰਘ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

PunjabKesari

ਜਾਣਕਾਰੀ ਅਨੁਸਾਰ ਏ. ਐੱਸ. ਆਈ. ਜਸਪਾਲ ਸਿੰਘ ਪੁਲਸ ਲਾਈਨ ਰੋਡ ਨੇੜੇ ਪ੍ਰੈਜ਼ੀਡੈਂਟ ਹੋਟਲ ਦੇ ਬਾਹਰ ਤੋਂ ਨਿਕਲ ਰਿਹਾ ਸੀ। ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੇ ਹੋਟਲ ਦੀ ਪਾਰਕਿੰਗ ਤੋਂ ਆਪਣੀ ਬਲੈਰੋ ਕਾਰ ਛੱਡ ਕੇ ਡਾਕਟਰ ਸਮੇਤ 3 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਏ. ਐੱਸ. ਆਈ. ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਆਪਣੇ ਆਪ ’ਤੇ ਕਾਬੂ ਨਹੀਂ ਸੀ। ਲੋਕਾਂ ਨੇ ਏ. ਐੱਸ. ਆਈ. ਦੀ ਕਾਰ ਨੂੰ ਰੋਕ ਕੇ ਕਾਬੂ ਕਰ ਲਿਆ ਅਤੇ ਥਾਣਾ ਨਵਾਂ ਬਾਰਾਂਦਰੀ ਦੀ ਪੁਲਸ ਨੂੰ ਸੂਚਨਾ ਦਿੱਤੀ।

PunjabKesari

ਇਹ ਵੀ ਪੜ੍ਹੋ-  ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਏ. ਐੱਸ. ਆਈ. ਨੂੰ ਸਰਕਾਰੀ ਗੱਡੀ ’ਚ ਬਿਠਾ ਲਿਆ, ਜਿਸ ’ਚ ਉਹ ਖ਼ੁਦ ਨੂੰ ਸੰਭਾਲ ਨਹੀਂ ਪਾ ਰਿਹਾ ਸੀ। ਏ. ਐੱਸ. ਆਈ. ਜਸਪਾਲ ਨੂੰ ਸਿਵਲ ਹਸਪਤਾਲ ਮੈਡੀਕਲ ਵਿਖੇ ਲਿਜਾਇਆ ਗਿਆ, ਜਿੱਥੇ ਉਹ ਹੰਗਾਮਾ ਕਰਦਾ ਵੇਖਿਆ ਗਿਆ। ਨਵੀਂ ਬਾਰਾਦਰੀ ਥਾਣੇ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਨੇ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਹੈ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

PunjabKesari

PunjabKesari

ਇਹ ਵੀ ਪੜ੍ਹੋ-  SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News