ਸ਼ਰਾਬੀ ਪਤੀ ਦਾ ਕਾਰਾ, ਪਹਿਲਾਂ ਕੀਤੀ ਪਤਨੀ ਦੀ ਕੁੱਟਮਾਰ, ਫਿਰ ਪਿੱਠ ''ਤੇ ਗਰਮ ਪ੍ਰੈੱਸ ਲਗਾ ਕਰ ''ਤਾ ਵੱਡਾ ਕਾਂਡ

Sunday, Feb 18, 2024 - 11:34 AM (IST)

ਸ਼ਰਾਬੀ ਪਤੀ ਦਾ ਕਾਰਾ, ਪਹਿਲਾਂ ਕੀਤੀ ਪਤਨੀ ਦੀ ਕੁੱਟਮਾਰ, ਫਿਰ ਪਿੱਠ ''ਤੇ ਗਰਮ ਪ੍ਰੈੱਸ ਲਗਾ ਕਰ ''ਤਾ ਵੱਡਾ ਕਾਂਡ

ਲੁਧਿਆਣਾ (ਅਨਿਲ)-ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ ਦੇ ਅਜੀਤ ਨਗਰ ’ਚ ਬੀਤੀ ਰਾਤ ਇਕ ਸ਼ਰਾਬੀ ਪਤੀ ਨੇ ਪਹਿਲਾਂ ਤਾਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ, ਫਿਰ ਉਸ ਦੇ ਕੱਪੜਿਆਂ ਨੂੰ ਅੱਗ ਲਾਉਂਦੇ ਹੋਏ ਗਰਮ ਪ੍ਰੈੱਸ ਉਸ ਦੀ ਪਿੱਠ ’ਤੇ ਲਾਉਂਦੇ ਹੋਏ ਪ੍ਰੈੱਸ ਨਾਲ ਸਿਰ ’ਤੇ ਵਾਰ-ਵਾਰ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਗਿਆ।

PunjabKesari

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਕਿ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਅਤੇ ਝੁਲਸੀ ਹੋਈ ਔਰਤ ਹਸਪਤਾਲ ’ਚ ਭਰਤੀ ਹੋਈ ਹੈ। ਔਰਤ ਕਮਲਜੀਤ ਕੌਰ (39) ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ’ਚ ਸਫ਼ਾਈ ਦਾ ਕੰਮ ਕਰਦੀ ਹੈ ਜਦਕਿ ਉਸ ਦਾ ਪਤੀ ਕੁਲਦੀਪ ਸਿੰਘ ਕੋਈ ਵੀ ਕੰਮ ਨਹੀਂ ਕਰਦਾ। ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ:  ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ, ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਬਣਾ ਰਹੀ ਇਹ ਯੋਜਨਾ

ਬੀਤੀ ਰਾਤ ਉਸ ਦੇ ਪਤੀ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਸ਼ਰਾਬ ’ਚ ਧੁੱਤ ਹੋਏ ਉਸ ਦੇ ਪਤੀ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ। ਫਿਰ ਗਰਮ ਪ੍ਰੈੱਸ ਉਸ ਦੀ ਪਿੱਠ ’ਤੇ ਲਾ ਦਿੱਤੀ। ਇੰਨਾ ਹੀ ਨਹੀਂ ਪ੍ਰੈੱਸ ਨਾਲ ਸਿਰ ’ਤੇ ਵੀ ਹਮਲਾ ਕੀਤਾ ਅਤੇ ਬਾਅਦ ’ਚ ਉਸ ਦੇ ਕੱਪੜਿਆਂ ’ਚ ਅੱਗ ਲਾ ਦਿੱਤੀ ਗਈ, ਜਿਸ ਨਾਲ ਔਰਤ ਦਾ ਸਰੀਰ ਕਾਫ਼ੀ ਝੁਲਸ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਔਰਤ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ’ਚ ਰੈਫਰ ਕਰ ਦਿੱਤਾ। ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ


author

shivani attri

Content Editor

Related News