ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ

07/21/2021 11:59:43 AM

ਫਿਰੋਜ਼ਪੁਰ  (ਹਰਚਰਨ ਸਿੰਘ,ਬਿੱਟੂ): ਪੰਜਾਬ ਅੰਦਰ ਨਸ਼ੇ ਦਾ ਕਹਿਰ ਖ਼ਤਮ ਹੋਣ ਦਾ ਨਾਂ ਨਹੀ ਲੈ ਰਿਹਾ। ਨਿੱਤ ਦਿਹਾੜੇ ਨੌਜਵਾਨਾਂ ਦੀਆਂ ਮੌਤਾਂ  ਨਸ਼ੇ ਨਾਲ ਹੋ ਰਹੀਆ ਹਨ। ਚੜਦੀ ਜਵਾਨੀ ’ਚ ਜਿੱਥੇ ਨੌਜਵਾਨ ਮਾਪਿਆਂ ਦਾ ਸਹਾਰਾ ਬਣਦੇ ਹਨ ਉੱਥੇ ਇਨ੍ਹਾਂ ਨੌਜਵਾਨਾਂ ਦੀਆਂ ਅਰਥੀਆਂ ਨੂੰ ਮਾਪੇ ਮੋਢਾ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਚੱਕ ਟਾਹਲੀ ਵਾਲਾ (ਮੋਲਵੀ ਵਾਲਾ) ਹਲਕਾ ਗੁਰੂਹਰਸਹਾਏ ਵਿਚ ਵੇਖਣ ਨੂੰ ਮਿਲਿਆ ਜਿੱਥੇ 25 ਸਾਲ ਨੌਜਵਾਨ ਸੁਖਚੈਨ ਸਿੰਘ ਪੁੱਤਰ ਸੂਬਾ ਸਿੰਘ ਨੇ ਆਪਣੇ ਆਪ ਨੂੰ ਨਸ਼ੇ ਦਾ ਟੀਕਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਇਹ ਵੀ ਪੜ੍ਹੋ : ‘ਆਪ’ ਹੁਣ ਸਿੱਧੂ ਦੀ ਝਾਕ ਛੱਡ ਕੇ ਐਲਾਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਨਾਂ

ਸੁਖਚੈਨ ਸਿੰਘ ਦੇ ਚਾਚਾ ਹਰਜਿੰਦਰ ਸਿੰਘ ਦੱਸਿਆ ਕੱਲ੍ਹ ਸ਼ਾਮ ਸਮੇਂ ਸੁਖਚੈਨ ਸਿੰਘ ਆਪਣੀ ਮਾਤਾ ਨਾਲ ਪਿੰਡ ਆਇਆ ਅਤੇ ਸਵੇਰੇ ਕਰੀਬ 9 ਵਜੇ ਇਸ ਨੇ ਨਸ਼ੇ ਦਾ ਟੀਕਾ ਲਗਾਇਆ ਜਿਸ ਨਾਲ ਇਸ ਦੀ ਮੌਕੇ ’ਤੇ ਮੌਤ ਹੋ ਗਈ।ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਿਨਾਂ ਘਰ ਵਿਚ ਕਮਾਈ ਕਰਨ ਵਾਲਾ ਹੋਰ ਕੋਈ ਨਹੀਂ ਸੀ ਪਰ ਨਸ਼ੇ ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਲਾਕੇ ਅੰਦਰ ਨਸ਼ੇ ਦਾ ਕਾਰੋਬਾਰ ਵੱਡੀ ਮਾਤਰਾ ਵਿਚ ਵੱਧ ਰਿਹਾ ਹੈ। ਲੋਕ ਜਿੱਥੇ ਆਪ ਅਮੀਰ ਹੋਣ ਲਈ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਹਨ, ਉੱਥੇ ਗਰੀਬ ਵਰਗ ਦੇ ਲੋਕ ਇਸ ਕਾਰੋਬਾਰ ਨਾਲ ਰਲ ਕੇ ਆਪਣੇ ਲਈ ਨਸ਼ਾ ਕੱਢ ਕੇ ਅੱਗੇ ਵੇਚ ਰਹੇ ਹਨ ਜਿਸ ਨਾਲ ਅੱਜ ਦੀ ਬੇਰੁਜ਼ਗਾਰ ਨੌਜਵਾਨ ਪੀੜੀ ’ਤੇ ਵੱਡਾ ਅਸਰ ਪੈ ਰਿਹਾ।

ਇਹ ਵੀ ਪੜ੍ਹੋ :  ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ

ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਨਸ਼ੇ ’ਤੇ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹਰ ਇਕ ਪਰਿਵਾਰ ਦਾ ਮੈਂਬਰ ਨਸ਼ੇ ਦਾ ਸ਼ਿਕਾਰ ਹੋ ਸਕਦਾ ਹੈ ਜਿਸ ਦੇ ਡਰ ਤੋਂ ਲੋਕ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਵਿਦੇਸ਼ ਭੇਜ ਰਹੇ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਤਸਕਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ


Shyna

Content Editor

Related News