ਭਾਜਪਾ ਆਗੂਅਾਂ ਨੇ ਨਸ਼ਿਆਂ ਵਿਰੁੱਧ ਫੂਕਿਆ ਕੈਪਟਨ ਦਾ ਪੁਤਲਾ

Wednesday, Jul 04, 2018 - 07:47 AM (IST)

ਭਾਜਪਾ ਆਗੂਅਾਂ ਨੇ ਨਸ਼ਿਆਂ ਵਿਰੁੱਧ ਫੂਕਿਆ ਕੈਪਟਨ ਦਾ ਪੁਤਲਾ

ਸ੍ਰੀ ਮੁਕਤਸਰ ਸਾਹਿਬ,  (ਪਵਨ, ਖੁਰਾਣਾ,  ਦਰਦੀ)-  ਭਾਰਤੀ ਜਨਤਾ ਪਾਰਟੀ ਨੇ ਜ਼ਿਲਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਠੇਲਾ ਦੀ ਅਗਵਾਈ ’ਚ ਨਸ਼ਿਅਾਂ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਾਹ ਮੰਡੀ ਚੌਕ ’ਚ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਨਸ਼ਾ ਸ਼ਰੇਆਮ ਵਿਕ ਰਿਹਾ ਹੈ। 
ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ ਅਤੇ ਘਰ ਤਬਾਹ ਹੋ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਨਸ਼ੇ ਨੂੰ ਪੰਜਾਬ ’ਚੋਂ ਨਾ ਖਤਮ ਕੀਤਾ ਗਿਆ ਤਾਂ  ਭਾਰਤੀ ਜਨਤਾ ਪਾਰਟੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। 
ਇਸ ਸਮੇਂ ਅੰਗਰੇਜ ਸਿੰਘ ਉਡ਼ਾਂਗ ਜਨਰਲ ਸਕੱਤਰ, ਗੁਰਸੇਵਕ ਸਿੰਘ ਸੇਖੋਂ, ਸੰਦੀਪ ਗਿਰਧਰ ਮੰਡਲ ਪ੍ਰਧਾਨ, ਰਵਿੰਦਰ ਕਟਾਰੀਆ, ਭੰਵਰ ਲਾਲ, ਹਰਮਿੰਦਰ ਸਿੰਘ, ਨੀਲਮ ਸ਼ਰਮਾ, ਉਰਮਿਲਾ ਰਾਣੀ, ਡਾ. ਬਲਕਰਨ ਸਿੰਘ ਉਦੇਕਰਨ, ਤਰਸੇਮ ਗੋਇਲ, ਕੁਲਦੀਪ ਸਿੰਘ ਭੰਗੇਵਾਲਾ, ਸੰਦੀਪ ਧੂਡ਼ੀਆ, ਅਮਰ ਚੰਦ ਹਾਂਡਾ, ਰਜੀਵ ਦਾਬਡ਼ਾ, ਅਨੁਰਾਗ ਸ਼ਰਮਾ, ਸਤਪਾਲ ਸ਼ਰਮਾ, ਅਮਿਤ ਦਾਬਡ਼ਾ ਸਤੀਸ਼ ਪਠੇਲਾ ਆਦਿ ਮੌਜੂਦ ਸਨ। 


Related News