ਪੰਜਾਬ ''ਚ ''ਡਰੱਗ ਅਪਰਾਧ'' ਬਾਰੇ ਜੁੜੇ ਆਂਕੜੇ ਹੈਰਾਨੀਜਨਕ
Thursday, Aug 23, 2018 - 09:42 AM (IST)

ਚੰਡੀਗੜ੍ਹ : ਦੇਸ਼ ਦੇ ਵੱਖ-ਵੱਖ ਹਿਸਿਆਂ 'ਚ ਵੱਖ-ਵੱਖ ਮੁੱਦਿਆਂ 'ਤੇ ਵਿਸ਼ਲੇਸ਼ਣ ਕਰਨ ਵਾਲੀ 'ਵਿਧੀ ਸੈਂਟਰ ਫਾਰ ਲੀਗਲ ਪਾਲਿਸੀ' ਨੇ ਪੰਜਾਬ ਦੇ ਸਭ ਤੋਂ ਗੰਭੀਰ ਨਸ਼ਿਆਂ ਦੇ ਮੁੱਦੇ 'ਤੇ ਜੋ ਸਰਵੇ ਕੀਤਾ, ਉਸ ਦੌਰਾਨ ਹੈਰਾਨ ਕਰਨ ਵਾਲੇ ਆਂਕੜੇ ਸਾਹਮਣੇ ਆਏ ਹਨ। ਪੰਜਾਬ ਦੇ 18 ਜ਼ਿਲਿਆਂ 'ਚ ਕੀਤੇ ਗਏ ਇਸ ਸਰਵੇ 'ਚ ਨਸ਼ਿਆਂ ਦੀ ਵਰਤੋਂ ਨੂੰ ਅਪਰਾਧ ਬਣਾਉਣ ਵਰਗੇ ਮੁੱਦਿਆਂ 'ਤੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਸ ਸਰਵੇ ਰਿਪੋਰਟ ਦਾ ਨਾਂ 'ਐਡੀਕਟ ਟੂ ਕਨਵਿਕਟ ਵਰਕਿੰਗ ਆਨ ਐੱਨ. ਡੀ. ਪੀ. ਐੱਸ. ਐਕਟ ਇਨ ਪੰਜਾਬ' ਹੈ।
2013 'ਚ ਇਕੱਲੇ ਪੰਜਾਬ 'ਚ 34,688 ਮਾਮਲੇ ਨਸ਼ਿਆਂ ਦੇ
ਸਾਲ 2013 'ਚ ਜਿੱਥੇ ਪੂਰ ਦੇਸ਼ 'ਚ ਡਰੱਗ ਅਪਰਾਧ ਨਾਲ ਜੁੜੇ 14,564 ਮਾਮਲੇ ਸਾਹਮਣੇ ਆਏ, ਉੱਥੇ ਹੀ ਪੰਜਾਬ 'ਚ ਇਨ੍ਹਾਂ ਦੀ ਗਿਣਤੀ 34,688 ਰਹੀ। ਸੂਬੇ ਦੇ 18 ਜ਼ਿਲਿਆਂ ਤੋਂ ਜੁਟਾਈ ਜਾਣਕਾਰੀ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਕਿ ਪੰਜਾਬ 'ਚ ਸਾਲ 2013 ਤੋਂ 2015 ਤੱਕ ਐੱਨ. ਡੀ. ਪੀ. ਐੱਸ. ਤਹਿਤ ਅਦਾਲਤਾਂ 'ਚ ਆਏ ਕੁੱਲ ਕੇਸਾਂ 'ਚ 71.4 ਫੀਸਦੀ ਮਾਮਲਿਆਂ 'ਚ ਸ਼ਾਮਲ ਦੋਸ਼ੀਆਂ ਦੀ ਉਮਰ 20-40 ਸਾਲ ਤੱਕ ਸੀ। ਇਨ੍ਹਾਂ 'ਚੋਂ 40 ਫੀਸਦੀ ਦੀ ਉਮਰ 20-30 ਵਿਚਕਾਰ ਸੀ।