ਨਸ਼ੇ ਦੀ ਲੋਰ ''ਚ 6 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Sep 15, 2019 - 12:46 AM (IST)

ਨਸ਼ੇ ਦੀ ਲੋਰ ''ਚ 6 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ, (ਰਾਮ)— ਹਵਸ ਦੇ ਅੰਨ੍ਹੇ ਵਿਅਕਤੀ ਵੱਲੋਂ ਕਥਿਤ ਨਸ਼ੇ ਦੀ ਲੋਰ 'ਚ ਇਕ ਮਾਸੂਮ ਬੱਚੀ ਨੂੰ ਉਸ ਦੇ ਘਰ 'ਚੋਂ ਚੁੱਕ ਕੇ ਆਪਣੀ ਹਵਸ ਮਿਟਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਏ. ਸੀ. ਪੀ. ਵੈਭਵ ਸਹਿਗਲ ਅਤੇ ਥਾਣਾ ਜਮਾਲਪੁਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਦੀ ਦੇਰ ਰਾਤ ਕਰੀਬ 2 ਵਜੇ ਭਾਰਤ ਬਾਕਸ ਫੈਕਟਰੀ ਦੇ ਪਿੱਛੇ ਮਾਤਾ ਰਾਣੀ ਕਾਲੋਨੀ 'ਚ ਨਸ਼ੇ ਦੀ ਹਾਲਤ 'ਚ ਵਿਅਕਤੀ ਨੇ ਇਕ ਵਿਹੜੇ 'ਚ ਕਥਿਤ ਤੌਰ 'ਤੇ ਦਾਖਲ ਹੋ ਕੇ ਇਕ 6 ਸਾਲਾ ਮਾਸੂਮ ਬੱਚੀ ਨੂੰ ਚੁੱਕਿਆ ਅਤੇ ਨੇੜੇ ਹੀ ਸਥਿਤ ਝਾੜੀਆਂ 'ਚ ਲੈ ਗਿਆ, ਜਿਥੇ ਉਸ ਨੇ ਉਕਤ ਮਾਸੂਮ ਬੱਚੀ ਨਾਲ ਕਥਿਤ ਜਬਰ-ਜ਼ਨਾਹ ਕੀਤਾ।
ਜਦੋਂ ਪਰਿਵਾਰਕ ਮੈਂਬਰ ਆਪਣੇ ਖੇਤ ਮਾਲਕ ਦੇ ਨਾਲ ਬੱਚੀ ਨੂੰ ਲੱਭਦਾ ਹੋਇਆ ਮੌਕੇ 'ਤੇ ਪਹੁੰਚਿਆ ਤਾਂ ਬੱਚੀ ਝਾੜੀਆਂ 'ਚ ਬੇਹੋਸ਼ੀ ਦੀ ਹਾਲਤ 'ਚ ਪਈ ਹੋਈ ਸੀ ਅਤੇ ਇਕ ਸ਼ਰਾਬੀ ਬੱਚੀ ਦੇ ਨੇੜੇ ਹੀ ਡਿੱਗਿਆ ਹੋਇਆ ਸੀ, ਜਿਸ 'ਤੇ ਪਰਿਵਾਰ ਅਤੇ ਖੇਤ ਮਾਲਕ ਦਵਿੰਦਰ ਸਿੰਘ ਨੇ ਮਾਸੂਮ ਨੂੰ ਉਥੋਂ ਚੁੱਕ ਕੇ ਸਿਵਲ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਬਬਲੂ ਕੁਮਾਰ ਪੁੱਤਰ ਰਾਮ ਮਸੀਹ ਵਾਸੀ ਅਸ਼ੋਕ ਵਿਹਾਰ ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ, ਜੋ ਲੋਕਾਂ ਦਾ ਇਕੱਠ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਲਸ ਨੇ ਨਹੀਂ ਕੀਤੀ ਪੁਸ਼ਟੀ
ਓਧਰ ਜਦੋਂ ਇਸ ਸਬੰਧੀ ਥਾਣਾ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਸ ਨੇ ਕਿਹਾ ਕਿ ਕਥਿਤ ਦੋਸ਼ੀ ਫਰਾਰ ਹੈ, ਜਿਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੈ।

ਅੱਜ ਕਰ ਸਕਦੀ ਹੈ ਪੁਲਸ ਪ੍ਰੈੱਸ ਕਾਨਫਰੰਸ
ਸੂਤਰਾਂ ਅਨੁਸਾਰ ਪੁਲਸ ਇਸ ਪੂਰੇ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਸਕਦੀ ਹੈ ਕਿਉਂਕਿ ਪੁਲਸ ਵੱਲੋਂ ਮੁਲਜ਼ਮ ਦੇ ਹਿਰਾਸਤ 'ਚ ਹੋਣ ਦੀ ਪੁਸ਼ਟੀ ਨਾ ਕਰਨਾ ਵੀ ਪੁਲਸ ਦੀ ਇਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਹੈ, ਜਦਕਿ ਪੀੜਤ ਬੱਚੀ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


author

KamalJeet Singh

Content Editor

Related News