17 ਗ੍ਰਾਮ ਹੈਰੋਇਨ ਬਰਾਮਦ, 2 ਕਾਬੂ
Saturday, Aug 25, 2018 - 12:04 AM (IST)

ਮੋਗਾ, (ਆਜ਼ਾਦ)-ਪੁਲਸ ਨੇ 17 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਅੌਰਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਫਤਿਹਗਡ਼੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਦਾਣਾ ਮੰਡੀ ਫਤਿਹਗਡ਼੍ਹ ਪੰਜਤੂਰ ਕੋਲ ਜਾ ਰਹੇ ਸਨ ਤਾਂ ਇਕ ਹਾਂਡਾ ਸਿਟੀ ਕਾਰ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ, ਜਿਸ ਨੂੰ ਅਮਨਦੀਪ ਸਿੰਘ ਉਰਫ ਅਮਨਾ ਨਿਵਾਸੀ ਮਾਈ ਮੇਹਰਾਂ ਵਾਲੀ ਬਸਤੀ ਪੱਟੀ ਚਲਾ ਰਿਹਾ ਸੀ। ਤਲਾਸ਼ੀ ਲੈਣ ’ਤੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਆਪਣੀ ਹਿਰਾਸਤ ਵਿਚ ਲੈ ਲਿਆ। ਇਸ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮੁਖਿੰਦਰ ਸਿੰਘ ਨੇ ਪਿੰਡ ਗੇਹਲੀ ਵਾਲਾਂ ਕੋਲੋਂ ਗਸ਼ਤ ਦੌਰਾਨ ਜਸਵਿੰਦਰ ਕੌਰ ਉਰਫ ਰਾਣੀ ਨਿਵਾਸੀ ਪਿੰਡ ਦੌਲੇਵਾਲਾ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਦੋਵਾਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।