‘ਚਿੱਟੇ’ ਦਾ ਸੇਵਨ ਕਰਨ ਦਾ ਆਦੀ ਨੌਜਵਾਨ ਘਰੋਂ ਗਾਇਬ, ਮਾਪੇ ਚਿੰਤਤ

07/14/2018 6:34:34 AM

ਬਨੂਡ਼(ਗੁਰਪਾਲ)-ਥਾਣਾ ਬਨੂਡ਼ ਅਧੀਨ ਪੈਂਦੇ ਪਿੰਡ ਮਾਣਕਪੁਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ 16 ਸਾਲਾ ਲਡ਼ਕੇ ਆਕਾਸ਼ ਉਰਫ ਗੋਲੂ ਦੀ ਮੌਤ ਤੋਂ ਬਾਅਦ ਪਿੰਡ ਦਾ 20 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ‘ਚਿੱਟੇ’ ਦਾ ਨਸ਼ਾ ਕਰਨ ਦਾ ਆਦੀ ਸੀ, ਬੀਤੇ ਕਲ ਤੋਂ ਘਰੋਂ ਗਾਇਬ  ਹੈ, ਜਿਸ ਕਾਰਨ ਉਸ ਦੇ ਮਾਪੇ ਬਹੁਤ ਚਿੰਤਤ ਹਨ।  ਜਾਣਕਾਰੀ ਦਿੰਦਿਆਂ ਪਿੰਡ ਮਾਣਕਪੁਰ ਦੇ ਵਸਨੀਕ ਜਰਨੈਲ ਸਿੰਘ ਨੇ ਦੱਸਿਆ ਕਿ ਮੇਰਾ ਲਡ਼ਕਾ ਗੁਰਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ।  ਉਸ ਨੇ ਨਸ਼ਾ 3 ਸਾਲ ਪਹਿਲਾਂ ਪਿੰਡ ਦੇ ਨਸ਼ੇਡ਼ੀ ਨੌਜਵਾਨ ਨਾਲ ਰਹਿਣ ਕਾਰਨ ਸ਼ੁਰੂ ਕੀਤਾ ਸੀ। ਪਹਿਲਾਂ ਤਾਂ ਉਹ ਨਸ਼ੀਲੀਅਾਂ ਗੋਲੀ ਦਾ ਸੇਵਨ ਕਰਦਾ ਸੀ ਪਰ ਇਸ ਤੋਂ ਬਾਅਦ ਉਹ ਪਿੰਡ ਦੇ ਨੌਜਵਾਨ ਨਾਲ ਮਿਲ ਕੇ ਨਸ਼ੇ ਦੇ ਟੀਕੇ ਲਾਉਣ ਲੱਗ ਪਿਆ। ਹੌਲੀ-ਹੌਲੀ ਉਹ ‘ਚਿੱਟੇ’ ਦਾ ਸੇਵਨ ਕਰਨ ਲੱਗਾ।  ਦੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਬੀਤੇ ਦਿਨੀਂ ਨਾਬਾਲਗ ਲਡ਼ਕੇ ਦੀ ਓਵਰਡੋਜ਼ ਕਾਰਨ ਹੋਈ ਮੌਤ ਦੀ ਜਿਉਂ ਹੀ ਉਸ ਦੇ ਪੁੱਤਰ ਨੂੰ ਖਬਰ ਲੱਗੀ ਤਾਂ ਉਹ ਉਸ ਸਮੇਂ ਘਰੋਂ ਗਾਹਿਬ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਉਸ ਦੇ ਪੁੱਤਰ ਨੂੰ ਲੱਭ ਕੇ ਨਸ਼ਾ ਮੁਕਤੀ-ਕੇਂਦਰ ਵਿਚੋਂ ਮੁਫਤ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ। 


Related News