ਦੋਸਤਾਂ ਵਲੋਂ ਦਿੱਤੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ, ਪਿਓ ਨੇ ਸੁਣਾਈ ਹੱਡਬੀਤੀ

Saturday, Oct 16, 2021 - 06:11 PM (IST)

ਦੋਸਤਾਂ ਵਲੋਂ ਦਿੱਤੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ, ਪਿਓ ਨੇ ਸੁਣਾਈ ਹੱਡਬੀਤੀ

ਤਪਾ ਮੰਡੀ (ਸ਼ਾਮ,ਗਰਗ): ਦੋਸਤਾਂ ਵੱਲੋਂ ਦੋਸਤ ਨੂੰ ਨਸ਼ੇ ਦੇ ਓਵਰਡੋਜ ਦੇਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਨੌਜਵਾਨ ਧਰਮਪ੍ਰੀਤ ਸਿੰਘ ਉਰਫ ਧਰਮੀ ਦੇ ਪਿਤਾ ਹਰਨੇਕ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਸਰਦਾਰਾ ਪੱਤੀ ਹਰੀਗੜ੍ਹ ਨੇ ਤਪਾ ਪੁਲਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਕੁੜੀ ਜੋ ਪੜ੍ਹਾਈ ਕਰਨ ਲਈ ਕੈਨੇਡਾ ਗਈ ਹੋਈ ਹੈ ਅਤੇ ਮੁੰਡਾ ਧਰਮਪ੍ਰੀਤ ਸਿੰਘ ਉਰਫ ਧਰਮੀ (23) ਜੋ ਟਰਾਈਡੈਂਟ ਧੋਲਾ ’ਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਮਾਨਸਾ ’ਚ 20 ਸਾਲਾ ਪੁਲਸ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲ਼ੀ, ਪੁਲਸ ਤਲਾਸ਼ ਰਹੀ ਖ਼ੁਦਕੁਸ਼ੀ ਦੀ ਵਜ੍ਹਾ

ਬੀਤੀ ਸ਼ਾਮ ਪਿੰਡ ਦੇ ਹੀ ਹਰਪ੍ਰੀਤ ਸਿੰਘ ਉਰਫ ਕੈਡੀ ਪੁੱਤਰ ਪ੍ਰਿਤਪਾਲ ਸਿੰਘ ਜੋ ਟਰਾਈਡੈਂਟ ਫੈਕਟਰੀ ’ਚ ਕੰਮ ਕਰਦਾ ਸੀ, ਹਰ ਰੋਜ਼ ਦੀ ਤਰ੍ਹਾਂ ਕੰਮ ਤੋਂ ਘਰ ਆ ਗਿਆ ਸੀ। ਸਮਾਂ 5 ਵਜੇ ਦਾ ਹੋਵੇਗਾ ਸਾਡੇ ਘਰ ਹਰਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਜੋ ਨਸ਼ਾ ਕਰਨ ਦੇ ਆਦੀ ਹਨ ਆਪਣੇ ਮੋਟਰਸਾਇਕਲ ਡੀ.ਲਕਸ ਰੰਗ ਕਾਲਾ ਤੇ ਬਿਠਾਕੇ ਲੈ ਗਏ। ਰਾਤ ਨੂੰ 9 ਵਜੇ ਦੇ ਕਰੀਬ ਮੇਰੇ ਮੁੰਡੇ ਨੂੰ ਫੋਨ ਕਰਕੇ ਪੁਛਿਆਂ ਤਾਂ ਹੋਰ ਵਿਅਕਤੀ ਬੋਲ ਰਿਹਾ ਸੀ ਨੇ ਕਿਹਾ ਕਿ ਧਰਮਪ੍ਰੀਤ ਦਾ ਐਕਸੀਡੈਂਟ ਹੋਣ ਕਾਰਨ ਕੁਝ ਸੱਟਾਂ ਲੱਗੀਆਂ ਹਨ। ਇਲਾਜ ਕਰਵਾ ਰਹੇ ਹਾਂ ,ਜਦ ਅੱਜ ਸਵੇਰੇ 5 ਵਜੇ ਫਿਰ ਫੋਨ ਕੀਤਾ ਤਾਂ ਕਿ ਮੈਂ ਹਰਪ੍ਰੀਤ ਸਿੰਘ ਉਰਫ ਕੈਡੀ ਬੋਲਦਾ ਹਾਂ ਕਿ ਅਸੀਂ ਸੁਖਚੈਨ ਸਿੰਘ ਵਾਸੀ ਤਪਾ ਦੇ ਘਰ ਹਾਂ। ਧਰਮਪ੍ਰੀਤ ਸਿੰਘ ਦੀ ਹਾਲਤ ਖ਼ਰਾਬ ਹੋ ਗਈ ਹੈ,ਪਟਿਆਲਾ ਲੈ ਕੇ ਜਾਣਾ ਹੈ ਤੁਸੀਂ ਆ ਜਾਓ ਤਾਂ ਮੈਂ ਸਮੇਤ ਲਖਵੀਰ ਸਿੰਘ ਪੰਚ,ਜਗਤਾਰ ਸਿੰਘ,ਅਵਤਾਰ ਸਿੰਘ ਸਾਰੇ ਗੱਡੀ ਕਿਰਾਏ ਤੇ ਲੈ ਕੇ ਪਹੁੰਚ ਗਏ ਤਾਂ ਲੋਕਾਂ ਦਾ ਇਕੱਠ ਹੋ ਗਿਆ,ਜਿੱਥੇ ਧਰਮਪ੍ਰੀਤ ਸਿੰਘ ਬੇਹੌਸ਼ੀ ਦੀ ਹਾਲਤ ’ਚ ਪਿਆ ਸੀ ਤਾਂ ਉਸ ਨੂੰ ਚੁੱਕ ਕੇ ਹਸਪਤਾਲ ਤਪਾ ਤੋਂ ਬਾਅਦ ਬਰਨਾਲਾ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਧਰਮਪ੍ਰੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ :ਮਾਨਸਾ ’ਚ ਵੱਡੀ ਵਾਰਦਾਤ: ਪੁੱਤਰ ਨੇ ਤਲਵਾਰ ਨਾਲ ਵੱਢਿਆ ਸੁੱਤਾ ਹੋਇਆ ਪਿਓ

 ਉਨ੍ਹਾਂ ਸ਼ੱਕ ਜਾਹਰ ਕੀਤਾ ਕਿ ਹਰਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਨੇ ਮੇਰੇ ਮੁੰਡੇ ਨੂੰ ਕੋਈ ਜ਼ਿਆਦਾ ਮਾਤਰਾ ’ਚ ਨਸ਼ਾ ਦੇ ਕੇ ਮਾਰ ਦਿੱਤਾ ਹੈ। ਮ੍ਰਿਤਕ ਧਰਮਪ੍ਰੀਤ ਸਿੰਘ ਭੈਣ ਦਾ ਇਕਲੌਤਾ ਭਰਾ ਸੀ ਜੋ ਕੈਨੇਡਾ ਪੜ੍ਹਨ ਲਈ ਗਈ ਹੋਈ ਹੈ। ਹਸਪਤਾਲ ’ਚੋਂ ਮ੍ਰਿਤਕ ਦੀ ਸੂਚਨਾ ਤਪਾ ਪੁਲਸ ਨੂੰ ਮਿਲਣ ਤੇ ਥਾਣਾ ਮੁੱਖੀ ਜਸਵਿੰਦਰ ਸਿੰਘ ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਮ੍ਰਿਤਕ ਦੇ ਪਿਤਾ ਹਰਨੇਕ ਸਿੰਘ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਖਿਲਾਫ 304, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਘਟਨਾ ਬਾਰੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਦੋਸ਼ੀਆਂ ਨੂੰ ਫੜਨ ਲਈ ਉਨ੍ਹਾਂ ਦੀਆਂ ਨਿਸ਼ਾਨਦੇਹੀਆਂ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਆਪ' ਦੀਆਂ ਚੋਣ ਸਰਗਰਮੀਆਂ ਹੋਈਆਂ ਤੇਜ਼, ਭਗਵੰਤ ਮਾਨ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ


author

Shyna

Content Editor

Related News