ਨਸ਼ੇ ਕਾਰਣ 17 ਸਾਲਾ ਨਾਬਾਲਿਗ ਦੀ ਮੌਤ, ਕੁਰਲਾਉਂਦੀ ਮਾਂ ਬੋਲੀ ਨਸ਼ਾ ਨਹੀਂ ਪਰ ਉਸ ਦਾ ਪੁੱਤ ਜ਼ਰੂਰ ਮੁੱਕ ਗਿਆ

Tuesday, Nov 02, 2021 - 07:56 PM (IST)

ਨਸ਼ੇ ਕਾਰਣ 17 ਸਾਲਾ ਨਾਬਾਲਿਗ ਦੀ ਮੌਤ, ਕੁਰਲਾਉਂਦੀ ਮਾਂ ਬੋਲੀ ਨਸ਼ਾ ਨਹੀਂ ਪਰ ਉਸ ਦਾ ਪੁੱਤ ਜ਼ਰੂਰ ਮੁੱਕ ਗਿਆ

ਫਿਰੋਜ਼ਪੁਰ : ਅੰਦਰ ਨਸ਼ਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਪਰ ਨਸ਼ੇ ਦੀ ਦਲਦਲ ’ਚ ਫਸੀ ਨੌਜਵਾਨ ਪੀੜ੍ਹੀ ਜ਼ਰੂਰ ਦਿਨੋਂ-ਦਿਨ ਮੁੱਖ ਰਹੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਸਾਹਨਕੇ ਦਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਦਿਨ ਪਹਿਲਾਂ ਇਕ ਨੌਜਵਾਨ ਦੀ ਮੌਤ ਹੋਈ ਸੀ ਅਤੇ ਹੁਣ ਇਕ ਹੋਰ ਨਸ਼ੇ ਦੇ ਆਦੀ ਨੌਜਵਾਨ ਦੀ ਮੌਤ ਹੋ ਗਈ ਹੈ। ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਸਰਹੱਦੀ ਖੇਤਰ ਦੇ ਲੋਕ ਦਹਿਲ ਉੱਠੇ ਹਨ ਅਤੇ ਨਸ਼ੇ ਦੀ ਜ਼ੋਰਾਂ ’ਤੇ ਵਿਕਰੀ ਨੂੰ ਲੈਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਰਹੇ ਹਨ। 

ਇਹ ਵੀ ਪੜ੍ਹੋ : ਕਾਂਗਰਸੀ ਸਰਪੰਚ ਦੇ ਘਰ ’ਚ ਪੁਲਸ ਦੀ ਵੱਡੀ ਰੇਡ, ਜੀਜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਜਾਣਕਾਰੀ ਮੁਤਾਬਕ ਨਸ਼ੇ ਦੀ ਦਲਦਲ ’ਚ ਫਸੇ 17 ਸਾਲਾ ਨਾਬਾਲਿਗ ਗਗਨਦੀਪ ਉਰਫ ਗੱਗੂ ਪੁੱਤਰ ਸੋਨੂੰ ਦੀ ਮੌਤ ਅੱਜ ਬਾਅਦ ਦੁਪਹਿਰ ਹੋ ਗਈ, ਜੋ ਪਿਛਲੇ ਤਿੰਨ ਚਾਰ ਸਾਲਾਂ ਤੋਂ ਨਸ਼ੇ ਕਰਨ ਦਾ ਆਦੀ ਸੀ। ਨਸ਼ਾ ਛੁਡਾਉਣ ਲਈ ਉਸ ਨੂੰ ਕੁਝ ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਾਇਆ ਗਿਆ ਸੀ ਪਰ ਦੋ ਦਿਨ ਬਾਅਦ ਹੀ ਉਸ ਦੀ ਤਬੀਅਤ ਨੂੰ ਵਿਗੜਦਿਆਂ ਵੇਖ ਕੇ ਘਰ ਲੈ ਆਏ ਸਨ। ਗ਼ਰੀਬ ਪਰਿਵਾਰ ਹੋਣ ਕਰਕੇ ਵੱਡਾ ਇਲਾਜ ਕਰਾਉਣ ਤੋਂ ਅਸਮਰੱਥ ਸੀ ਅਤੇ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁੱਤਰ ਦੀ ਮੌਤ ’ਤੇ ਕੀਰਨੇ ਪਾ ਰਹੀ ਮਾਂ ਨੇ ਕੁਰਲਾਉਂਦੇ ਦੱਸਿਆ ਕਿ ਨਸ਼ਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਪਰ ਉਸ ਦਾ ਪੁੱਤਰ ਜ਼ਰੂਰ ਮੁੱਕ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ

ਉਨ੍ਹਾਂ ਕਿਹਾ ਕਿ ਪਿੰਡ ਦੇ ਅੰਦਰ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ। ਜਿਸ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਨਸ਼ਾ ਚੱਲਦੇ ਫਿਰਦੇ ਤਸਕਰ ਮੋਟਰਸਾਇਕਲਾਂ ’ਤੇ ਡਿਲਿਵਰੀ ਦੇ ਰਹੇ ਹਨ। ਇਸ ਨਾਲ ਉਕਤ ਧੰਦਾ ਦਿਨੋਂ-ਦਿਨ ਹੋਰ ਜ਼ੋਰਾਂ-ਸ਼ੋਰਾਂ ’ਤੇ ਵੱਧ ਫੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਪਿੰਡ ਸਾਹਨਕੇ ਅੰਦਰ ਇਕ ਸਾਲ ’ਚ ਸੱਤ ਤੋਂ ਅੱਠ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜਿਸ ਨੂੰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਸੰਜੀਦਗੀ ਨਾਲ ਕਦੇ ਨਹੀਂ ਲਿਆ ਹੈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਨਵੀਂ ਪਾਰਟੀ ਦਾ ਐਲਾਨ, ‘ਪੰਜਾਬ ਲੋਕ ਕਾਂਗਰਸ’ ਹੋਵੇਗਾ ਨਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News