ਨਸ਼ੀਲੇ ਪਦਾਰਥ ਬਰਾਮਦ

11/28/2017 2:59:26 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ ਸਬੰਧੀ ਕੇਸ ਦਰਜ ਕਰਕੇ ਨਸ਼ਿਆਂ ਦੇ ਸਮੱਗਲਰਾਂ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਡੱਲਾ ਏ. ਐੱਸ. ਆਈ. ਅਸ਼ੋਕ ਕੁਮਾਰ, ਪੁਲਸ ਪਾਰਟੀ ਐੱਚ. ਸੀ. ਰਜਿੰਦਰ ਕੁਮਾਰ, ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਗੁਰਦੇਵ ਸਿੰਘ ਨਾਲ ਮੋਟਰਸਾਈਕਲਾਂ 'ਤੇ ਗਸ਼ਤ ਕਰਦੇ ਹੋਏ ਪਿੰਡ ਡੱਲਾ ਤੋਂ ਤੋਤੀ ਵੱਲ ਨੂੰ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਚੌਕ ਪਿੰਡ ਤੋਤੀ ਨੇੜੇ ਪੁੱਜੀ ਤਾਂ ਪਿੰਡ ਸ਼ੇਰਪੁਰ ਦੋਨਾ ਵਲੋਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਵੇਖਿਆ, ਜੋ ਪੁਲਸ ਪਾਰਟੀ ਨੂੰ ਵੇਖ ਕੇ ਵਾਪਸ ਤੇਜ਼ ਚੱਲਣ ਲੱਗ ਪਿਆ, ਜਿਸ ਨੂੰ ਪੁਲਸ ਪਾਰਟੀ ਨੇ ਦੌੜ ਕੇ ਫੜ ਲਿਆ, ਜਿਸ ਨੇ ਆਪਣਾ ਨਾਮ ਜਸਵੰਤ ਸਿੰਘ ਉਰਫ ਗੱਲਾ ਪੁੱਤਰ ਗੁਰਚਰਨ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸ ਦੀ ਤਲਾਸ਼ੀ ਦੌਰਾਨ 210 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। 
ਅਜਿਹੇ ਹੀ ਇਕ ਹੋਰ ਮਾਮਲੇ 'ਚ ਚੌਕੀ ਇੰਚਾਰਜ ਮੋਠਾਂਵਾਲ ਏ. ਐੱਸ. ਆਈ. ਹਰਜੀਤ ਸਿੰਘ ਪੁਲਸ ਪਾਰਟੀ ਐੱਚ. ਸੀ. ਬਲਵੰਤ ਸਿੰਘ, ਐੱਚ. ਸੀ. ਰਣਜੀਤ ਕੁਮਾਰ, ਪੀ. ਐੱਚ. ਜੀ. ਜਗਤਾਰ ਸਿੰਘ ਦੇ ਨਾਲ ਵਾਹਨਾਂ 'ਤੇ ਪਿੰਡ ਸੈਂਚਾਂ ਤੋਂ ਕੱਚੇ ਰਸਤੇ ਪਿੰਡ ਲਾਟੀਆਂਵਾਲ ਨੂੰ ਜਾ ਰਹੇ ਸਨ, ਤਾਂ ਮੋਠਾਂਵਾਲ ਤੋਂ ਲਾਟੀਆਂਵਾਲ ਸੜਕ 'ਤੇ ਇਕ ਵਿਅਕਤੀ ਨੂੰ ਪੈਦਲ ਆਉਂਦੇ ਵੇਖ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਨੇ ਆਪਣਾ ਨਾਮ ਮਹਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 105 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਕਤ ਦੋਵੇਂ ਮਾਮਲਿਆਂ 'ਚ ਦੋਸ਼ੀਆਂ ਵਿਰੁੱਧ ਥਾਣਾ ਸੁਲਤਾਨਪੁਰ ਲੋਧੀ 'ਚ ਕੇਸ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਥਾਣਾ ਚੌਕੀ ਭੁਲਾਣਾ ਪੁਲਸ ਪਾਰਟੀ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕੋਠੇ ਕਾਲਾ ਸਿੰਘ ਤੋਂ ਟੀ-ਪੁਆਇੰਟ ਵੱਲ ਜਦੋਂ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਇਕ ਵਿਅਕਤੀ ਨੂੰ ਮੋਟਰਸਾਈਕਲ ਦੇ ਪਿੱਛੇ ਕੈਨੀ ਬੰਨ੍ਹੀ ਵੇਖ ਕੇ ਰੋਕਿਆ, ਜਿਸ ਨੇ ਆਪਣਾ ਨਾਮ ਜਗਜੀਵਨ ਸਿੰਘ ਪੁੱਤਰ ਦਰਸ਼ਨ ਵਾਸੀ ਪਿੰਡ ਬੱਲ ਨੇ ਥਾਣਾ ਸ਼ਾਹਕੋਟ ਦੱਸਿਆ। ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 20 ਬੋਤਲਾਂ ਨਾਜਾਇਜ਼ ਸ਼ਰਾਬ 15 ਹਜ਼ਾਰ ਐੱਮ. ਐੱਲ. ਬਰਾਮਦ ਹੋਈ ਹੈ। ਉਕਤ ਦੋਸ਼ੀ ਖਿਲਾਫ ਵੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਐੱਚ. ਸੀ. ਧਿਆਨ ਸਿੰਘ ਭੁਲਾਣਾ, ਐੱਚ. ਸੀ. ਰਮੇਸ਼ ਕੁਮਾਰ, ਐੱਚ. ਸੀ. ਠਾਕਰ ਸਿੰਘ ਤੇ ਐੱਚ. ਸੀ. ਪਿੰਦਰ ਸਿੰਘ ਵੀ ਹਾਜ਼ਰ ਸਨ। 


Related News