ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲਿਆਂ ਲਈ ਸਖਤ ਪਲਾਨ ਤਿਆਰ
Wednesday, Nov 28, 2018 - 10:10 AM (IST)
ਚੰਡੀਗੜ੍ਹ : ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਨਵਾਂ ਪਲਾਨ ਤਿਆਰ ਕੀਤਾ ਹੈ। ਇਸ ਦੇ ਤਹਿਤ 62 ਅਜਿਹੇ ਤਸਕਰਾਂ ਦੀ ਭਾਲ ਕੀਤੀ ਗਈ ਹੈ, ਜੋ ਸਿੱਧੇ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਹੀਂ ਕਰਦੇ ਪਰ ਉਹ ਇਸ ਧੰਦੇ ਨਾਲ ਜੁੜੇ ਹਨ। ਅਜਿਹੇ ਤਸਕਰਾਂ ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਹਿਰਾਸਤ 'ਚ ਲੈ ਕੇ ਡਿਟੇਨ ਕੀਤਾ ਜਾਵੇਗਾ ਅਤੇ ਇਕ ਸਾਲ ਤੱਕ ਜੇਲ 'ਚ ਬੰਦ ਰੱਖਿਆ ਜਾਵੇਗਾ। ਇਹ ਨਿਯਮ ਐੱਨ. ਡੀ. ਪੀ. ਐੱਸ. ਐਕਟ ਤਹਿਤ ਹੈ। ਇਸ ਤੋਂ ਇਲਾਵਾ ਜੇਲਾਂ 'ਚ ਬੰਦ ਜਿਹੜੇ ਸਜ਼ਾਯਾਫਤਾ ਤਸਕਰ ਪੈਰੋਲ ਲੈ ਕੇ ਗਏ ਪਰ ਵਾਪਸ ਨਹੀਂ ਆਏ, ਉਨ੍ਹਾਂ ਦੇ ਖਿਲਾਫ ਜੇਲ 'ਚੋਂ ਭੱਜਣ ਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਜਿਹੇ ਮਾਮਲਿਆਂ 'ਚ ਢਿੱਲ ਵਰਤਣ ਵਾਲੇ ਜਾਂਚ ਅਧਿਕਾਰੀਆਂ ਨੂੰ ਵੀ ਸਿੱਧਾ ਮੁਅੱਤਲ ਕੀਤਾ ਜਾਵੇਗਾ।
ਐੱਸ. ਟੀ. ਐੱਫ. ਦੇ ਚੀਫ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਦੱਸਿਆ ਕਿ ਹੁਣ ਐੱਨ. ਡੀ. ਪੀ. ਐੱਸ. ਐਕਟ ਤਹਿਤ ਪੁਲਸ ਥਾਣਿਆਂ 'ਚ ਜਿੰਨੇ ਵੀ ਕੇਸ ਦਰਜ ਹੋਣਗੇ, ਉਨ੍ਹਾਂ ਦੀ ਜਾਂਚ ਦੀ ਮਾਨੀਟਰਿੰਗ ਐੱਸ. ਟੀ. ਐੱਫ. ਹੀ ਕਰੇਗੀ।
