ਜ਼ਮਾਨਤ ’ਤੇ ਬਾਹਰ ਕੇ ਕਰਨ ਲੱਗਾ ਨਸ਼ੇ ਦੀ ਤਸਕਰੀ, ਕਾਬੂ

Sunday, Mar 03, 2024 - 01:40 PM (IST)

ਜ਼ਮਾਨਤ ’ਤੇ ਬਾਹਰ ਕੇ ਕਰਨ ਲੱਗਾ ਨਸ਼ੇ ਦੀ ਤਸਕਰੀ, ਕਾਬੂ

ਲੁਧਿਆਣਾ (ਰਾਜ) : ਹੈਰੋਇਨ ਨਾਲ ਫੜ੍ਹੇ ਗਏ ਮੁਲਜ਼ਮ ਦੇ ਮਾਮਲੇ 'ਚ ਪੁੱਛਗਿਛ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਭੁਪਿੰਦਰ ਸਿੰਘ ਖ਼ਿਲਾਫ਼ ਪਹਿਲਾ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਦੋ ਕੇਸ ਦਰਜ ਹਨ, ਜਿਸ ਵਿਚ ਇਕ ਕੇਸ ਵਿਚ ਅਦਾਲਤ ਵਲੋਂ ਉਸ ਨੂੰ 10 ਸਾਲ ਦੀ ਸਜਾ ਵੀ ਸੁਣਾਈ ਜਾ ਚੁੱਕੀ ਹੈ ਪਰ ਮੁਲਜ਼ਮ ਜ਼ਮਾਨਤ ’ਤੇ ਬਾਹਰ ਆ ਕੇ ਫਿਰ ਤੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਪੈ ਗਿਆ। ਹੁਣ ਉਹ ਚੂਰਾ ਪੋਸਤ ਛੱਡ ਕੇ ਹੈਰੋਇਨ ਸਪਲਾਈ ਕਰਨ ਲੱਗ ਗਿਆ ਸੀ।

ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ 1 ਦੀ ਪੁਲਸ ਨੇ ਮੁਲਜ਼ਮ ਭੁਪਿੰਦਰ ਸਿੰਘ ਨੂੰ 110 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ। ਉਸ ਦੇ ਕੋਲੋਂ ਇਕ ਕਾਰ ਅਤੇ ਹੋਰ ਸਮਾਨ ਵੀ ਮਿਲਿਆ ਸੀ। ਥਾਣਾ ਦੁਗਰੀ ਵਿਚ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਪੁਲਸ ਦਾ ਕਹਿਣਾ ਹੈ ਕਿ ਸਾਲ 2015 ਵਿਚ ਮੁਲਜ਼ਮ ਪਹਿਲਾਂ ਚੂਰਾ ਪੋਸਤ ਨਾਲ ਪਟਿਆਲਾ ਵਿਚ ਫੜ੍ਹਿਆ ਗਿਆ ਸੀ। ਸਾਲ 2017 ਵਿਚ ਥਾਣਾ ਸਦਰ ਨੇ ਮੁਲਜ਼ਮ ਨੂੰ ਫਿਰ ਚੂਰਾ ਪੋਸਤ ਦੇ ਨਾਲ ਫੜ੍ਹਿਆ ਸੀ। ਦੋਵੇਂ ਹੀ ਕੇਸਾਂ ਵਿਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸੀ। ਇਕ ਕੇਸ ਵਿਚ ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਸੁਣਾਈ ਸੀ ਪਰ ਮੁਲਜ਼ਮ ਬਾਹਰ ਆ ਕੇ ਫਿਰ ਤੋਂ ਨਸ਼ੇ ਦਾ ਧੰਦਾ ਕਰਨ ਲੱਗ ਗਿਆ ਸੀ ਹੁਣ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।


author

Babita

Content Editor

Related News