ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ
Friday, Dec 22, 2017 - 06:01 AM (IST)
ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਨੇ ਵੱਖ-ਵੱਖ ਮਾਮਲਿਆਂ 'ਚ ਨਸ਼ਿਆਂ ਦੇ ਸਪਲਾਈ ਕਰਨ ਵਾਲੇ ਸਮੱਗਲਰਾਂ ਨੇ ਨਸ਼ਿਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਮੁਖੀ ਸਰਬਜੀਤ ਸਿੰਘ ਨੇ ਦਸਿਆ ਕਿ ਏ. ਐੱਸ. ਆਈ. ਦਿਲਬਾਗ ਸਿੰਘ ਸਮੇਤ ਪੁਲਸ ਪਾਰਟੀ ਐੱਚ. ਸੀ. ਸੁਬੇਗ ਸਿੰਘ ਐੱਚ. ਸੀ. ਹਰੀਸ਼ ਕੁਮਾਰ, ਪੀ. ਐੱਚ. ਜੀ. ਮੁਖਤਿਆਰ ਸਿੰਘ ਨਾਲ ਦੌਰਾਨ ਗਸ਼ਤ ਪਿੰਡ ਚੰਡੀਗੜ੍ਹ ਬਸਤੀ ਤੋਂ ਗਿੱਲਾਂ ਆਦਿ ਪਿੰਡ ਨੂੰ ਜਾ ਰਹੇ ਸਨ ਤਾਂ ਪਿੰਡ ਗਿੱਲਾਂ ਦੇ ਨੇੜੇ ਇਕ ਨੌਜਵਾਨ ਨੂੰ ਪੈਦਲ ਆਉਂਦੇ ਦੇਖ ਰੋਕ ਕੇ ਉਸਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਂ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਦਿਆਲ ਸਿੰਘ ਵਾਸੀ ਤੋਤੀ ਦਸਿਆ, ਜਿਸਦੀ ਤਲਾਸ਼ੀ ਲੈਣ ਉਪਰੰਤ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਐੱਚ. ਸੀ. ਰਜਿੰਦਰ ਸਿੰਘ, ਐੱਚ. ਸੀ. ਹਰਨੇਕ ਸਿੰਘ, ਐੱਚ. ਸੀ. ਤਰਸੇਮ ਸਿੰਘ ਆਦਿ ਮੋਟਰਸਾਈਕਲਾਂ ਵਹੀਕਲਾਂ 'ਤੇ ਗਸ਼ਤ ਨੂੰ ਜਾ ਰਹੇ ਸਨ ਤਾਂ ਪਿੰਡ ਡੱਲਾ ਵਲੋਂ ਇਕ ਨੌਜਵਾਨ ਦੇ ਹੱਥ 'ਚ ਪਲਾਸਟਿਕ ਦੀ ਕੈਨ ਨੂੰ ਫੜੀ ਵੇਖ ਕੇ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਪਾਸੋਂ ਪਲਾਸਟਿਕ ਦੀ ਕੈਨ 'ਚੋਂ 11 ਬੋਤਲਾਂ 9 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਕਤ ਦੋਵੇਂ ਮਾਮਲਿਆਂ 'ਚ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
