ਨਸ਼ੇ ਵਾਲੇ ਪਾਊਡਰ ਤੇ ਗੋਲੀਆਂ ਸਮੇਤ ਇਕ ਕਾਬੂ, ਦੂਜਾ ਫਰਾਰ
Sunday, Jul 29, 2018 - 01:51 AM (IST)
ਬੱਧਨੀ ਕਲਾਂ, (ਬੱਬੀ)- ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ ਵਾਲੇ ਪਾਊਡਰ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਦਕਿ ਉਸ ਦਾ ਦੂਜਾ ਸਾਥੀ ਫਰਾਰ ਹੋ ਗਿਆ। ਥਾਣਾ ਬੱਧਨੀ ਕਲਾਂ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ 11.30 ਵਜੇ ਦੇ ਕਰੀਬ ਜਦੋਂ ਉਹ ਪੁਲਸ ਪਾਰਟੀ ਸਮੇਤ ਬੱਧਨੀ ਕਲਾਂ, ਬੀਡ਼ ਬੱਧਨੀ ਅਤੇ ਬੋਡੇ ਆਦਿ ਪਿੰਡਾਂ ਦੀ ਗਸ਼ਤ ਲਈ ਜਾ ਰਹੇ ਸਨ ਤਾਂ ਰਾਊਕੇ ਰੋਡ ’ਤੇ (ਪੈਟਰੋਲ ਪੰਪ ਕੋਲ) ਕਿਸੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਗੁਰਸੇਵਕ ਸਿੰਘ, ਜਿਸ ਦੀ ਲੋਪੋਂ ਰੋਡ ਸਥਿਤ ਐਲੂਮੀਨੀਅਮ ਦੀ ਦੁਕਾਨ ਹੈ, ਕੰਵਰਪ੍ਰੀਤ ਸਿੰਘ ਉਰਫ ਗੋਰਖਾ ਤੋਂ ਨਸ਼ੇ ਵਾਲਾ ਪਾਊਡਰ ਅਤੇ ਗੋਲੀਆਂ ਲਿਆ ਕੇ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ, ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਉਹ ਪੁਲਸ ਦੇ ਹੱਥ ਆ ਸਕਦਾ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਖਬਰ ਵੱਲੋਂ ਦੱਸੇ ਗਏ ਟਿਕਾਣੇ ਅਨੁਸਾਰ ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਉਥੇ ਛਾਪਾਮਾਰੀ ਕੀਤੀ ਤਾਂ ਕੰਵਲਪ੍ਰੀਤ ਸਿੰਘ ਉਰਫ ਗੋਰਖਾ ਪੁਲਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਿਆ ਤੇ ਗੁਰਸੇਵਕ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਟਿਕਾਣੇ ਤੋਂ 130 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 60 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਕੰਵਰਪ੍ਰੀਤ ਸਿੰਘ ਉਰਫ ਗੋਰਖਾ ਪੁੱਤਰ ਪ੍ਰੀਤਮ ਸਿੰਘ ਵਾਸੀ ਨੇਡ਼ੇ ਬਿਜਲੀ ਘਰ ਬੱਧਨੀ ਕਲਾਂ ਅਤੇ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰੌਂਤਾ ਹਾਲ ਆਬਾਦ ਲੋਪੋਂ ਰੋਡ ਬੱਧਨੀ ਕਲਾਂ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਫਰਾਰ ਹੋਏ ਕੰਵਰਪ੍ਰੀਤ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
