ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਅੜਿੱਕੇ

Tuesday, Jul 03, 2018 - 12:41 AM (IST)

ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਅੜਿੱਕੇ

ਬਟਾਲਾ,  (ਬੇਰੀ)-  ਥਾਣਾ ਫਤਿਹਗਡ਼੍ਹ ਚੂਡ਼ੀਆਂ ਦੇ  ਏ. ਐੱਸ. ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੈਥਿਊ ਗਿੱਲ ਪੁੱਤਰ ਪਾਰੀ ਗਿੱਲ ਵਾਸੀ ਫੱਤੇਵਾਲ ਨੂੰ ਨੇਡ਼ੇ ਦਾਣਾ ਮੰਡੀ ਫਤਿਹਗਡ਼੍ਹ ਚੂਡ਼ੀਆਂ ਤੋਂ 120 ਨਸ਼ੇ ਵਾਲੀਆਂ ਗੋਲੀਆਂ ਬਿਨ੍ਹਾਂ ਲੇਬਲ  ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ  ਕੇਸ ਦਰਜ ਕਰ ਲਿਆ ਹੈ।
ਗੁਰਦਾਸਪੁਰ, (ਵਿਨੋਦ)-ਗੁਰਦਾਸਪੁਰ ਪੁਲਸ ਸਟੇਸ਼ਨ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਪੁਲਸ ਪਾਰਟੀ ਨਾਲ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਕਿ ਜੋਡ਼ਾ ਛੱਤਰਾ ਅੱਡੇ ’ਤੇ ਇਕ ਨੌਜਵਾਨ ਨੂੰ ਜਦ ਪੁਲਸ ਨੇ ਰੋਕਣ ਦੀ  ਕੋਸ਼ਿਸ਼  ਕੀਤੀ ਤਾਂ ਉਹ ਵਾਪਸ ਭੱਜਣ ਲੱਗਾ, ਪੁਲਸ ਪਾਰਟੀ ਨੇ ਉਸ ਨੂੰ ਫਡ਼ ਕੇ ਜਦੋਂ ਉਸ ਤੋਂ ਪੁੱਛਗਿਛ ਕੀਤੀ ਤਾਂ ਉਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਵਾਸੀ ਜੋਡ਼ਾ ਛੱਤਰਾ ਦੱਸਿਆ। ਉਸ ਦੀ ਤਾਲਾਸ਼ੀ ਲੈਣ ’ਤੇ ਉਸ ਤੋਂ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੇ 90 ਕੈਪਸੂਲ ਬਰਾਮਦ ਕੀਤੇ ਗਏ।
 


Related News