ਹਜ਼ਾਰਾਂ ਨਸ਼ੀਲੀਆਂ ਗੋਲੀਆਂ, 20 ਹਜ਼ਾਰ ਡਰੱਗ ਮਨੀ ਤੇ ਹੋਰ ਸਮਾਨ ਸਮੇਤ 6 ਕਾਬੂ

07/06/2019 7:41:09 PM

ਜਲਾਲਾਬਾਦ,(ਜਤਿੰਦਰ, ਨਿਖੰਜ): ਜਿਲ੍ਹਾ ਫਾਜ਼ਿਲਕਾ ਦੇ ਐਸ. ਐਸ. ਪੀ ਦੀਪਕ ਹਿਲੋਰੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਸ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੀ ਜ਼ਿਲਾ ਫਾਜ਼ਿਲਕਾ ਐਸ. ਐਸ. ਪੀ. ਵਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 3000 ਨਸ਼ੀਲੀਆਂ ਗੋਲੀਆਂ, 20 ਹਜ਼ਾਰ ਰੁਪਏ ਦੀ ਡਰੱਗ ਮਨੀ, 3 ਤੋਲੇ ਅਫੀਮ, 150 ਲੀਟਰ ਲਾਹਨ, 500ਰੁਪਏ ਦੱੜੇ ਸੱਟੇ ਦੀ ਰਾਸ਼ੀ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਨ੍ਹਾਂ 'ਚੋਂ 4 ਲੋਕ ਫਰਾਰ ਹੋ ਗਏ ਹਨ। ਥਾਣਾ ਚੱਕ ਵੈਰੋ ਕਾ ਦੇ ਪੁਲਸ ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਸ ਪਾਰਟੀ ਸਮੇਤ ਸੇਮਨਾਲੇ ਦੇ ਪੁਲ ਪਿੰਡ ਘਾਂਗਾ ਕਲਾਂ ਕੋਲ ਗਸ਼ਤ ਕਰ ਰਹੇ ਸਨ ਤਾਂ 2  ਆਦਮੀ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਦੇ ਹੱਥ 'ਚ ਮੋਮੀ ਲਿਫਾਫੇ ਫੜੇ ਹੋਏ ਸਨ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਪਾਸੋਂ 1000 ਨਸ਼ੀਲੀਆਂ ਗੋਲੀਆਂ ਤੇ 3 ਤੋਲੇ ਅਫੀਮ ਬਰਾਮਦ ਹੋਈ ਹੈ। ਇਨ੍ਹਾਂ ਕਥਿਤ ਦੋਸ਼ੀ ਵਿਅਕਤੀਆਂ ਦੀ ਪਛਾਣ ਅਸ਼ੋਕ ਕੁਮਾਰ ਉਰਫ ਕਾਲਾ ਪੁਤਰ ਖਰੈਤੀ ਲਾਲ ਵਾਸੀ ਘਾਂਗਾ ਕਲਾਂ ਤੇ ਲਵਨੀਸ਼ ਕੁਮਾਰ ਉਰਫ ਲਵ ਪੁੱਤਰ ਅਸ਼ੋਕ ਕੁਮਾਰ ਵਾਸੀ ਘਾਂਗਾ ਕਲਾਂ ਵਜੋਂ ਹੋਈ ਹੈ।

ਇਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ. ਸੀ. ਮਲਕੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਮੁਖਬਰੀ ਮਿਲਣ 'ਤੇ ਪ੍ਰਤਾਪ ਸਿੰਘ ਉਰਫ ਤਾਪੀ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਬਲੋਚਾ ਉਰਫ ਮਹਾਲਮ ਦੇ ਘਰ 'ਚ ਛਾਪੇਮਾਰੀ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਪਰ ਕਥਿਤ ਦੋਸ਼ੀ ਵਿਅਕਤੀ ਭੱਜਣ 'ਚ ਸਫਲ ਹੋ ਗਿਆ।  ਉਧਰ, ਤੀਜੇ ਮਾਮਲੇ ਸਬੰਧੀ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਟੀਮ ਸਮੇਤ ਗਸ਼ਤ ਦੌਰਾਨ ਪਿੰਡ ਚੱਕ ਅਰਨੀਵਾਲਾ ਉਰਫ ਕੱਟੀਆਂ ਵਾਲਾ ਦੇ ਕੋਲ ਜਾ ਰਹੇ ਸੀ ਤਾਂ ਇਸ ਦੌਰਾਨ ਮਿਲੀ ਮੁਖਬਰੀ ਦੇ ਅਧਾਰ 'ਤੇ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਅਰਨੀਵਾਲਾ ਨੂੰ ਜੋ ਦੱੜਾ ਸੱਟਾ ਲਵਾ ਰਿਹਾ ਸੀ, ਉਸ ਨੂੰ 500 ਰੁਪਏ ਦੀ ਦੱੜੇ ਸੱਟੇ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ ਹੈ। 

ਇਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਗਸ਼ਤ ਦੇ ਦੌਰਾਨ ਪਿੰਡ ਢਾਬ ਕੜਿਆਲ ਦੇ ਕੋਲ ਜਾ ਜਾ ਰਹੇ ਸੀ ਤਾਂ ਇਸ ਦੌਰਾਨ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਨਿਹਾਲ ਸਿੰਘ ਵਾਸੀ ਢਾਬ ਕੜਿਆਲ ਨੂੰ 1000 ਨਸ਼ੀਲੀਆਂ ਗੋਲੀਆਂ ਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਬ ਇੰਸਪੈਕਟਰ ਪੂਰਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਬਲਵਿੰਦਰ ਸਿੰਘ ਉਰਫ ਬਿੱਟੂ ਪੁਤਰ ਰੂਲੀਆ ਸਿੰਘ ਨੂੰ 1000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਦਕਿ ਉਸ ਦੇ ਨਾਲ ਮੌਜੂਦ ਮਹਿਲਾ ਮਲਕੀਤ ਕੌਰ ਪਤਨੀ ਪਰਮਜੀਤ ਸਿੰਘ, ਨਿਰਮਲ ਕੌਰ ਉਰਫ ਨਿੰਮੋ ਪੁਤਰੀ ਕਾਲਾ ਸਿੰਘ, ਸੀਬੋ ਪੁਤਰੀ ਕਾਲਾ ਸਿੰਘ ਵਾਸੀਆਨ ਕਾਠਗੜ ਮੌਕੇ ਤੋਂ ਫਰਾਰ ਹੋ ਗਏ ਹਨ। ਇਕ ਹੋਰ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਦੇਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਫੁੱਮਣ ਸਿੰਘ ਪੁਤਰ ਸੁਰਜਨ ਸਿੰਘ ਵਾਸੀ ਪਾਲੀ ਵਾਲਾ ਦੇ ਘਰ ਛਾਪੇਮਾਰੀ ਕਰਕੇ 100 ਲੀਟਰ ਲਾਹਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
 


Related News