ਡਰੱਗ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਹੱਥ 'ਚ ਫੜੀ ਰਹਿ ਗਈ ਸਰਿੰਜ (ਵੀਡੀਓ)

09/23/2018 5:46:06 PM

ਫਿਰੋਜ਼ਪੁਰ (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ 4 ਹਫਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਖਾਧੀ ਸੀ ਪਰ ਇਸ ਗੱਲ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੀ ਹੈ। ਅੱਜ ਵੀ ਕਈ ਨੌਜਵਾਨ ਨਸ਼ਿਆਂ ਦੇ ਟੀਕੇ ਲਗਾ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਾੜੇ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੇ ਡਰੱਗ ਓਵਰਡੋਜ਼ ਨਾਲ 26 ਸਾਲਾ ਨਸੀਬ ਸਿੰਘ ਦੀ ਮੌਤ ਹੋ ਗਈ।

PunjabKesari

ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਨਿਧਾਨਾ ਦੇ ਇਕ ਪਾਣੀ ਵਾਲੇ ਖਾਲ 'ਚੋਂ ਬਰਾਮਦ ਹੋਈ ਹੈ, ਜਿਸ ਦੇ ਹੱਥ 'ਚ ਨਸ਼ੇ ਵਾਲੀ ਸਰਿੰਜ ਫੜੀ ਹੋਈ ਸੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੱਸਿਆ ਕਿ ਮ੍ਰਿਤਕ 6 ਤੇ 4 ਸਾਲ ਦੀਆਂ ਦੋ ਧੀਆਂ ਦਾ ਪਿਤਾ ਸੀ, ਜਿਨ੍ਹਾਂ ਕੋਲੋਂ ਨਸ਼ੇ ਨੇ ਪਿਤਾ ਦਾ ਸਾਇਆ ਖੋਹ ਲਿਆ। ਮ੍ਰਿਤਕ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।


Related News