ਜਲੰਧਰ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ, ਪਰਿਵਾਰ ਨੇ ਥਾਣੇ ਦੇ ਬਾਹਰ ਲਾਇਆ ਧਰਨਾ

06/03/2024 11:12:23 AM

ਜਲੰਧਰ (ਜ. ਬ.)- ਜਲੰਧਰ ਉੱਤਰੀ ਹਲਕਾ ਲੁੱਟਾਂ-ਖੋਹਾਂ, ਚੋਰੀਆਂ ਤੇ ਨਸ਼ਿਆਂ ਦੇ ਕਾਰੋਬਾਰ ਕਾਰਨ ਬਦਨਾਮ ਹੁੰਦਾ ਜਾ ਰਿਹਾ ਹੈ। ਦੋ ਦਿਨ ਬੀਤਣ ਤੋਂ ਬਾਅਦ ਇਲਾਕੇ ’ਚ ਇਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਪਠਾਨਕੋਟ ਚੌਕ ਤੋਂ ਕੁਝ ਦੂਰੀ ’ਤੇ ਸਥਿਤ ਇਕ ਸਿਨੇਮਾਘਰ ਦੇ ਪਿਛਲੇ ਪਾਸੇ ਸਥਿਤ ਖਾਲੀ ਪਲਾਟ ’ਚੋਂ ਮਿਲੀ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਕਰਦਿਆਂ ਉਸ ਦੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਕੇ ਸੂਚਿਤ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਬਿਨਾਂ ਪੋਸਟਮਾਰਟਮ ਤੋਂ ਲਾਸ਼ ਦੇ ਦੇਣਗੇ ਪਰ ਭਰੋਸਾ ਤੋੜਨ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਪਿੰਡ ਦੇ ਲੋਕਾਂ ਨੇ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਖਿਲਾਫ ਥਾਣੇ ਦੇ ਬਾਹਰ ਧਰਨਾ ਦੇ ਦਿੱਤਾ। ਐੱਸ. ਐੱਚ. ਓ. ਨੇ ਇਕ ਮੰਤਰੀ ਨੂੰ ਫੋਨ ਕਰ ਕੇ ਧਰਨਾ ਚੁਕਵਾਉਣ ਦੀ ਸਿਫਾਰਸ਼ ਕੀਤੀ ਤੇ ਬਾਅਦ ’ਚ ਲਾਸ਼ ਵੀ ਪੋਸਟਮਾਰਟਮ ਤੋਂ ਬਿਨਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ

ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰੇ ਖਾਲੀ ਪਲਾਟ ’ਚ ਲਾਸ਼ ਪਈ ਦੇਖ ਕੇ ਰਾਹਗੀਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਨੰਬਰ 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਤੁਰੰਤ ਮੌਕੇ ’ਤੇ ਪੁੱਜੇ। ਲਾਸ਼ ਜਿਸ ਹਾਲਤ ’ਚ ਪਈ ਮਿਲੀ, ਉਸ ਤੋਂ ਸਾਫ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਲਾਸ਼ ਦੇ ਨੇੜੇ ਪਾਣੀ ਦੀ ਬੋਤਲ ਪਈ ਸੀ। ਪੁਲਸ ਨੇ ਨੌਜਵਾਨ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਮਿਲੇ ਪਛਾਣ-ਪੱਤਰ ਤੋਂ ਉਸ ਦੀ ਪਛਾਣ ਹੋਈ।

ਮ੍ਰਿਤਕ ਨੌਜਵਾਨ ਨੰਗਲ ਸਲੇਮਪੁਰ ਦਾ ਰਹਿਣ ਵਾਲਾ ਸੀ, ਜਿਸ ਦਾ ਨਾਂ ਕਮਲਜੀਤ (27) ਉਰਫ ਅਜੈ ਪੁੱਤਰ ਸੰਤ ਰਾਮ ਹੈ। ਪੁਲਸ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਵਿਜੇ ਨੰਗਲ ਨੂੰ ਸੂਚਿਤ ਕੀਤਾ ਤਾਂ ਪਤਾ ਲੱਗਾ ਕਿ ਅਜੈ ਪਿਛਲੇ 15 ਦਿਨਾਂ ਤੋਂ ਗਾਇਬ ਸੀ। ਸਰਪੰਚ ਵਿਜੇ ਨੰਗਲ ਨੇ ਵੀ ਕਿਹਾ ਕਿ ਉਹ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਪੁਲਸ ਨੇ ਗੱਲ ਮੰਨ ਲਈ ਤੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਤੋਂ ਪਹਿਲਾਂ ਪੁਲਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਸੀ।

ਸ਼ਨਾਖਤ ਕਰਨ ਤੋਂ ਬਾਅਦ ਸਰਪੰਚ ਵਿਜੇ ਨੰਗਲ ਮ੍ਰਿਤਕ ਦੇ ਰਿਸ਼ਤੇਦਾਰਾਂ ਸਮੇਤ ਥਾਣਾ ਨੰਬਰ 8 ਵਿਖੇ ਪੁੱਜੇ, ਜਦਕਿ ਰਿਸ਼ਤੇਦਾਰਾਂ ਨੂੰ ਵੀ ਅੰਤਿਮ ਸੰਸਕਾਰ ਲਈ ਵੀ ਸੂਚਿਤ ਕਰ ਦਿੱਤਾ ਗਿਆ, ਜਿਵੇਂ ਹੀ ਉਹ ਥਾਣੇ ਪੁੱਜੇ ਤਾਂ ਕੁਝ ਤਕਰਾਰ ਤੋਂ ਬਾਅਦ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਵਾਰਿਸਾਂ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹੇ ’ਚ ਲੋਕ ਭੜਕ ਗਏ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਰਿਸ਼ਤੇਦਾਰ ਪੁੱਜਣੇ ਸ਼ੁਰੂ ਹੋ ਗਏ ਹਨ ਤੇ ਜੇਕਰ ਪੋਸਟਮਾਰਟਮ ਕਰਵਾਇਆ ਤਾਂ ਸਸਕਾਰ ਕੱਲ ’ਤੇ ਪੈ ਜਾਵੇਗਾ। ਪੀੜਤ ਪਰਿਵਾਰ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਕਰ ਲਈਆਂ ਸਨ। ਪੁਲਸ ਨਾ ਮੰਨੀ ਤਾਂ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ ਤੇ ਐੱਸ. ਐੱਚ. ਓ. ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਸੂਤਰਾਂ ਦੀ ਮੰਨੀਏ ਤਾਂ ਐੱਸ. ਐੱਚ. ਓ. ਨੇ ਇਕ ਮੰਤਰੀ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮੰਤਰੀ ਨੇ ਸਰਪੰਚ ਵਿਜੇ ਨੰਗਲ ਨੂੰ ਫੋਨ ਕਰ ਕੇ ਧਰਨਾ ਚੁੱਕਣ ਦੀ ਗੱਲ ਕਹੀ ਤੇ ਇਹ ਵੀ ਤੈਅ ਹੋਇਆ ਕਿ ਪੁਲਸ ਬਿਨਾਂ ਪੋਸਟਮਾਰਟਮ ਦੇ ਹੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ। ਪੁਲਸ ਨੇ ਪੰਚਾਇਤਨਾਮਾ ਲਿਖਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸ਼ਾਂਤ ਹੋਇਆ।

ਦੱਸਣਯੋਗ ਹੈ ਕਿ 31 ਮਈ ਨੂੰ ਇੰਡਸਟਰੀਅਲ ਅਸਟੇਟ ਸਥਿਤ ਸ਼ਮਸ਼ਾਨਘਾਟ ਦੇ ਕਮਰੇ ’ਚੋਂ ਵੀ 21 ਸਾਲਾ ਨੌਜਵਾਨ ਦੀ ਲਾਸ਼ ਮਿਲੀ ਸੀ ਅਤੇ ਉਸ ਮਾਮਲੇ ’ਚ ਵੀ ਦੱਬੀ ਜ਼ੁਬਾਨ ਵਿਚ ਓਵਰਡੋਜ਼ ਕਾਰਨ ਹੀ ਮੌਤ ਹੋਣ ਦੀ ਚਰਚਾ ਸੀ। ਇਸ ਸਬੰਧੀ ਜਦੋਂ ਥਾਣਾ ਨੰ. 8 ਦੇ ਇੰਚਾਰਜ ਗੁਰਮੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News