ਚਿੱਟੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

05/27/2024 6:10:59 PM

ਬਠਿੰਡਾ (ਸੁਖਵਿੰਦਰ) : ਬਾਦਲ ਰੋਡ ’ਤੇ ਰੇਲਵੇ ਲਾਈਨਾਂ ਨਜ਼ਦੀਕ ਚਿੱਟੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਦਲ ਰੋਡ ’ਤੇ ਰੇਲਵੇ ਲਾਈਨਾਂ ਨਜ਼ਦੀਕ ਡੱਬਵਾਲੀ ਰੋਡ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ’ਤੇ ਸਹਾਰਾ ਵਰਕਰ ਅਤੇ ਜੀ. ਆਰ. ਪੀ. ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਲਾਸ਼ ਲਾਈਨਾਂ ਦੇ ਨਾਲ ਪਈ ਸੀ ਅਤੇ ਉਸਦੇ ਇੰਜੈਕਸ਼ਨ ਲੱਗਾ ਹੋਇਆ ਸੀ। 

ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ ਹੈ।


Gurminder Singh

Content Editor

Related News