ਡਰੱਗ ਓਵਰਡੋਜ਼ ਨਾਲ ਕੁੜੀ ਦੀ ਮੌਤ, ਨਗਨ ਹਾਲਤ 'ਚ ਮਿਲੀ ਲਾਸ਼
Wednesday, Dec 05, 2018 - 11:38 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਾਂਝੇ ਦੀ ਹਵੇਲੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਘਰ 'ਚੋਂ ਲੜਕੀ ਦੀ ਨਗਨ ਹਾਲਤ 'ਚ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਲਾਸ਼ ਨੂੰ ਕੁਝ ਨੌਜਵਾਨ ਗਲੀ 'ਚ ਰੱਖ ਕੇ ਫਰਾਰ ਹੋ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸ਼ਾਇਨਾ ਨਾਂ ਦੀ ਇਹ ਲੜਕੀ ਨਸ਼ੇ ਦੀ ਆਦੀ ਸੀ ਤੇ ਗਲਤ ਧੰਦਾ ਕਰਦੀ ਸੀ। ਬੀਤੇ ਸੋਮਵਾਰ 3-4 ਮੁੰਡਿਆਂ ਉਹ ਘਰ 'ਚ ਦਾਖਲ ਹੋਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਦੀ ਮੌਤ ਡਰੱਗ ਓਵਰਡੋਜ਼ ਨਾਲ ਹੋਈ ਹੈ। ਹਾਲਾਂਕਿ ਉਸ ਦੇ ਨਾਲ ਗੈਂਗਰੇਪ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
