ਲੜਕੀਆਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਬੇਕਾਬੂ ਹਾਲਾਤ ਦਾ ਨਤੀਜਾ : ਚੀਮਾ

Wednesday, Jun 19, 2019 - 07:54 PM (IST)

ਲੜਕੀਆਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਬੇਕਾਬੂ ਹਾਲਾਤ ਦਾ ਨਤੀਜਾ : ਚੀਮਾ

ਚੰਡੀਗੜ੍ਹ(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੀ ਬੀਮਾਰੀ ਬੇਕਾਬੂ ਹੋ ਗਈ ਹੈ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦਾ ਵੀ ਨਸ਼ੇ ਦੀ ਓਵਰਡੋਜ਼ ਨਾਲ ਮਰਨਾ ਬੇਕਾਬੂ ਹਾਲਾਤ ਦਾ ਨਤੀਜਾ ਹੈ। ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਨਸ਼ਿਆਂ 'ਤੇ ਕਾਬੂ ਪਾਉਣ 'ਚ ਫਲਾਪ ਸਾਬਤ ਹੋਈ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਠਿੰਡਾ 'ਚ 24 ਸਾਲਾ ਲੜਕੀ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਲੱਖੇਵਾਲੀ 'ਚ ਨਸ਼ੇ ਦੀ ਓਵਰਡੋਜ਼ਜ ਨਾਲ ਮਰਨਾ ਸਾਧਾਰਨ ਘਟਨਾਵਾਂ ਨਹੀਂ ਹਨ ਪਰ ਫਿਰ ਵੀ ਸਰਕਾਰ ਨੇ ਨਸ਼ਾ ਸਮੱਗਲਰਾਂ ਨੂੰ ਖੁੱਲ੍ਹ ਦੇ ਰੱਖੀ ਹੈ।


author

satpal klair

Content Editor

Related News