ਪੁਲਸ ਤੇ ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰ ’ਤੇ ਛਾਪਾ

Friday, Jul 27, 2018 - 12:10 AM (IST)

ਪੁਲਸ ਤੇ ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰ ’ਤੇ ਛਾਪਾ

 ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)- ਅੱਜ ਪੰਜਾਬ ਪੁਲਸ ਦੀ ਟੀਮ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਗੁਰਦਾਸਪੁਰ ਸ਼ਹਿਰ ਦੇ ਹਰਦੋਛੰਨੀ ਰੋਡ ’ਤੇ ਸਥਿਤ ਇਕ ਮੈਡੀਕਲ ਸਟੋਰ ਤੋਂ 1600 ਗ੍ਰਾਮ ਨਸ਼ੇ ਵਾਲਾ ਪਦਾਰਥ ਅਤੇ 413 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੈਡੀਕਲ ਸਟੋਰ ਮਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ। 
ਇਸ ਸਬੰਧੀ ਡੀ. ਐੱਸ. ਪੀ. ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਮੱਲ੍ਹੀ ਮਾਰਕੀਟ ਨੇਡ਼ੇ ਸਤਿਗੁਰੂ ਮੈਡੀਕਲ ਸਟੋਰ ’ਚ ਉਨ੍ਹਾਂ ਨੂੰ ਕੁਝ ਸ਼ੱਕੀ ਦਵਾਈਆਂ ਵੇਚੇ ਜਾਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਸ ਕਾਰਨ ਅੱਜ ਉਨ੍ਹਾਂ ਨੇ ਸਿਟੀ ਥਾਣੇ ਦੇ ਐੱਸ. ਐੱਚ. ਓ. ਰਿਪੁਤਾਪਨ ਸਿੰਘ ਅਤੇ ਡਰੱਗ ਇੰਸਪੈਕਟਰ ਰਵਨੀਤ ਨੂੰ ਨਾਲ ਲੈ ਕੇ ਇਸ ਦੁਕਾਨ ’ਤੇ ਰੇਡ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਸ ਮੈਡੀਕਲ ਸਟੋਰ ਦੇ ਮਾਲਕ ਦੇ ਘਰ ਦੀ ਚੈਕਿੰਗ ਵੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਪੈਕੇਟਾਂ ’ਚ ਪਈਆਂ ਕਰੀਬ 413 ਨਸ਼ੇ ਵਾਲੀਆਂ ਗੋਲੀਆਂ ਤੇ  1600 ਗ੍ਰਾਮ  ਨਸ਼ੇ ਵਾਲਾ ਪਦਾਰਥ  ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਸਟੋਰ ਦੇ ਮਾਲਕ ਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
 


Related News