ਨਸ਼ੇ ਦਾ ਟੀਕਾ ਲਾਉਣ ਨਾਲ 1 ਨੌਜਵਾਨ ਦੀ ਮੌਤ: ਦੂਜੇ ਦੀ ਹਾਲਤ ਗੰਭੀਰ

Monday, Nov 04, 2019 - 02:37 PM (IST)

ਨਸ਼ੇ ਦਾ ਟੀਕਾ ਲਾਉਣ ਨਾਲ 1 ਨੌਜਵਾਨ ਦੀ ਮੌਤ: ਦੂਜੇ ਦੀ ਹਾਲਤ ਗੰਭੀਰ

ਮਮਦੋਟ (ਸੰਜੀਵ ਮਦਾਨ) - ਮਮਦੋਟ ਦੇ ਨੇੜਲੇ ਪਿੰਡ ਲੱਖੋ ਕੇ ਬਹਿਰਾਮ ਦੇ ਬੱਸ ਅੱਡੇ 'ਤੇ ਸ਼ਾਮ ਕਰੀਬ 7 ਕੁ ਵਜੇ ਉਸ ਸਮੇਂ ਹਫੜਾ-ਤਫਰੀ ਮੱਚ ਗਈ, ਜਦੋਂ ਨਸ਼ੇ ਦਾ ਟੀਕਾ ਲਾਉਣ ਕਾਰਨ 1 ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ (32) ਪੁੱਤਰ ਮਾੜੂ ਰਾਮ ਵਜੋਂ ਹੋਈ ਹੈ, ਜਦਕਿ ਉਸ ਦੇ ਸਾਥੀ ਲਵਪ੍ਰੀਤ ਪੁੱਤਰ ਭੂਪ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਵਿਨੋਦ ਤੇ ਲਵਪ੍ਰੀਤ ਪਿੰਡ ਰੂਪਨਗਰ ਬਾਰੇ ਕੇ ਥਾਣਾ ਬੋਦੀਵਾਲਾ (ਖੂਹੀ ਖੇੜਾ) ਜ਼ਿਲਾ ਫ਼ਾਜ਼ਿਲਕਾ ਦੇ ਰਹਿਣ ਵਾਲੇ ਹਨ, ਜੋ ਕੁਝ ਦਿਨਾਂ ਤੋਂ ਲੱਖੋ ਕੇ ਬਹਿਰਾਮ ਵਿਖੇ ਤੂੜੀ ਤੇ ਫੱਕ ਇਕੱਠੇ ਕਰਨ ਲਈ ਠੇਕੇਦਾਰ ਨਾਲ ਆਏ ਹੋਏ ਸਨ। ਬੀਤੇ ਦਿਨ ਸ਼ਾਮ ਦੇ ਸਮੇਂ ਦੋਵੇਂ ਨੌਜਵਾਨ ਬੱਸ ਸਟੈਂਡ ਨੇੜੇ ਸੁੰਨਸਾਨ ਥਾਂ 'ਤੇ ਨਸ਼ੇ ਕਰ ਰਹੇ ਸਨ, ਜਿਸ ਦੌਰਾਨ ਵਿਨੋਦ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਲਵਪ੍ਰੀਤ ਤੜਫਣ ਲੱਗ ਪਿਆ। ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ।  

ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਨਾਮ ਸਿੰਘ ਰੰਧਾਵਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਵਿਨੋਦ ਦੀ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਮਗਰੋਂ ਮੋਰਚਰੀ 'ਚ ਰੱਖਵਾ ਦਿੱਤਾ ਹੈ ਅਤੇ ਡਾਕਟਰਾਂ ਵਲੋਂ ਲਵਪ੍ਰੀਤ ਦੀ ਸਿਹਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ।


author

rajwinder kaur

Content Editor

Related News