ਸਿਹਤ ਵਿਭਾਗ ਵਲੋਂ ਡਰੱਗ ਵਿਭਾਗ ਦੇ 26 ਅਧਿਕਾਰੀ ਤਬਦੀਲ

Monday, Jul 29, 2019 - 08:21 PM (IST)

ਸਿਹਤ ਵਿਭਾਗ ਵਲੋਂ ਡਰੱਗ ਵਿਭਾਗ ਦੇ 26 ਅਧਿਕਾਰੀ ਤਬਦੀਲ

ਅੰਮ੍ਰਿਤਸਰ,(ਦਲਜੀਤ): ਸਿਹਤ ਵਿਭਾਗ ਨੇ ਪਿਛਲੇ ਲੰਬੇ ਸਮੇਂ ਤੋਂ ਇਕ ਹੀ ਜ਼ਿਲੇ 'ਚ ਤਾਇਨਾਤ ਡਰੱਗ ਵਿਭਾਗ ਦੇ 6 ਜ਼ੋਨਲ ਲਾਇਸੈਂਸ ਅਰਥਾਰਟੀ ਤੇ 20 ਡਰੱਗ ਕੰਟਰੋਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਵਿਭਾਗ ਵੱਲੋਂ ਇਹ ਤਬਾਦਲੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਪ੍ਰਵਾਨਗੀ ਦੇ ਉਪਰੰਤ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਵਿਭਾਗ ਦੇ ਧਿਆਨ 'ਚ ਆਇਆ ਸੀ ਕਿ ਪੰਜਾਬ ਦੇ ਕਈ ਜ਼ਿਲਿਆਂ 'ਚ ਤਾਇਨਾਤ ਜ਼ੋਨਲ ਲਾਇਸੈਂਸ ਅਥਾਰਟੀ ਅਤੇ ਡਰੱਗ ਕੰਟਰੋਲ ਅਧਿਕਾਰੀਆਂ ਦੇ ਕਈ ਸਾਲ ਪਹਿਲਾਂ ਤਬਾਦਲੇ ਨਹੀਂ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਅੱਜ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੂੰ ਲੁਧਿਆਣਾ, ਲਖਵੰਤ ਸਿੰਘ ਜਲੰਧਰ, ਰਾਜੇਸ਼ ਸੂਰੀ ਨੂੰ ਹੈੱਡ ਆਫਿਸ ਐੱਫ. ਡੀ. ਏ. ਖਰੜ, ਦਿਨੇਸ਼ ਕੁਮਾਰ ਨੂੰ ਫਿਰੋਜ਼ਪੁਰ (ਬਠਿੰਡਾ ਜ਼ੋਨ ਦਾ ਵਾਧੂ ਚਾਰਜ), ਤਰੁਣ ਸਚਦੇਵ ਨੂੰ ਅੰਮ੍ਰਿਤਸਰ (ਗੁਰਦਾਸਪੁਰ ਜ਼ੋਨ ਦਾ ਵਾਧੂ ਚਾਰਜ), ਗੁਰਬਿੰਦਰ ਸਿੰਘ ਨੂੰ ਹੈੱਡ ਆਫਿਸ ਐੱਫ. ਡੀ. ਏ. ਖਰੜ (ਹੁਸ਼ਿਆਰਪੁਰ ਅਤੇ ਮੋਹਾਲੀ ਦਾ ਵਾਧੂ ਚਾਰਜ) ਦਿੱਤਾ ਗਿਆ ਹੈ।

ਇਸੇ ਤਰ੍ਹਾਂ ਡਰੱਗ ਕੰਟਰੋਲ ਅਧਿਕਾਰੀਆਂ ਵਿਚ ਬਬਲੀਨ ਕੌਰ ਨੂੰ ਗੁਰਦਾਸਪੁਰ-1, ਸੁਖਦੀਪ ਸਿੰਘ ਨੂੰ ਤਰਨਤਾਰਨ (ਵਾਧੂ ਚਾਰਜ ਅੰਮ੍ਰਿਤਸਰ 5), ਰਮਨੀਕ ਸਿੰਘ ਨੂੰ ਅੰਮ੍ਰਿਤਸਰ-2 (ਵਾਧੂ ਚਾਰਜ ਅੰਮ੍ਰਿਤਸਰ-3), ਗੁਰਪ੍ਰੀਤ ਸਿੰਘ ਸੋਢੀ ਨੂੰ ਐੱਸ. ਏ. ਐੱਸ. ਨਗਰ-3, ਨਵਨੀਤ ਕੌਰ ਨੂੰ ਲੁਧਿਆਣਾ-2, ਜੈਜੈਕਾਰ ਸਿੰਘ ਨੂੰ ਐੱਸ. ਏ. ਐੱਸ. ਨਗਰ-1, ਮਨਪ੍ਰੀਤ ਕੌਰ ਨੂੰ ਐੱਸ. ਬੀ. ਐੱਸ. ਨਗਰ, ਕ੍ਰਿਸ਼ਨ ਕੁਮਾਰ ਮਾਨਸਾ, ਗੁਰਦੀਪ ਬਾਂਸਲ ਨੂੰ ਫਾਜ਼ਿਲਕਾ (ਵਾਧੂ ਚਾਰਜ ਅਬੋਹਰ), ਅਕਾਂਤ ਪਿਆਰਾ ਸਿੰਗਲਾ ਨੂੰ ਬਰਨਾਲਾ (ਵਾਧੂ ਚਾਰਜ ਬਠਿੰਡਾ-1), ਹਰਜਿੰਦਰ ਸਿੰਘ ਨੂੰ ਫਿਰੋਜ਼ਪੁਰ (ਵਾਧੂ ਚਾਰਜ ਫਰੀਦਕੋਟ), ਪਰਮਿੰਦਰ ਸਿੰਘ ਨੂੰ ਬਠਿੰਡਾ-3, ਬਲਰਾਮ ਲੁਥਰਾ ਨੂੰ ਜਲੰਧਰ -1, ਅਮਿਤ ਲਖਨਪਾਲ ਨੂੰ ਲੁਧਿਆਣਾ-1, ਤੇਜਿੰਦਰ ਸਿੰਘ ਨੂੰ ਹੁਸ਼ਿਆਰਪੁਰ-1 (ਵਾਧੂ ਚਾਰਜ ਹੁਸ਼ਿਆਰਪੁਰ-2), ਕਮਲ ਕੰਬੋਜ ਨੂੰ ਰੋਪੜ, ਨਵਦੀਪ ਸੰਧੂ ਨੂੰ ਅੰਮ੍ਰਿਤਸਰ-3, ਸੁਖਵੀਰ ਨੂੰ ਐੱਸ. ਏ. ਐੱਸ. ਨਗਰ-2, ਰਘੁਪ੍ਰੀਤ ਨੂੰ ਜਲੰਧਰ-2, ਅਨੁਪਮਾ ਕਾਲੀਆ ਨੂੰ ਕਪੂਰਥਲਾ ਤਾਇਨਾਤ ਕੀਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਤਬਾਦਲੇ ਹੋਣ ਉਪਰੰਤ ਜੇਕਰ ਕਿਸੇ ਅਹੁਦੇ ਦਾ ਚਾਰਜ ਰਹਿ ਗਿਆ ਹੈ ਤਾਂ ਉਸ ਨੂੰ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਆਪਣੇ ਪੱਧਰ 'ਤੇ ਕਿਸੇ ਵੀ ਅਧਿਕਾਰੀ ਨੂੰ ਸੌਂਪ ਸਕਦੇ ਹਨ।


Related News