ਨਸ਼ੇ ਦੇ ਵਪਾਰੀ ਦੇ ਵੱਢੇ ਸੀ ਹੱਥ-ਪੈਰ, ਹਸਪਤਾਲ ''ਚ ਹੋਈ ਮੌਤ
Thursday, Jun 08, 2017 - 09:25 PM (IST)
ਤਲਵੰਡੀ ਸਾਬੋ— ਇਥੋਂ ਦੇ ਪਿੰਡ ਭਾਗੀ ਬੰਦਰ 'ਚ ਪਿੰਡ ਵਾਸੀਆਂ ਵਲੋਂ ਇਕ ਨਸ਼ਾ ਤਸਕਰ ਦੇ ਹੱਥ-ਪੈਰ ਵੱਢ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਸ ਦੀ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨਸ਼ਾ ਤਸਕਰੀ ਦੇ ਨਾਲ-ਨਾਲ ਲੜਕੀਆਂ ਨਾਲ ਵੀ ਛੇੜਛਾੜ ਕਰਦਾ ਸੀ।
ਉਸ ਨੂੰ ਕੁਝ ਸਮਾਂ ਪਹਿਲਾਂ ਪਿੰਡ 'ਚੋਂ ਕੱਢ ਦਿੱਤਾ ਗਿਆ ਸੀ। ਇਸ ਕਾਰਨ ਉਸ ਨੂੰ ਅਜਿਹੀ ਸਜ਼ਾ ਦਿੱਤੀ ਗਈ। ਜਦੋਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪਿੰਡ ਵਾਸੀਆਂ ਨੇ ਹਸਪਤਾਲ ਦੀ ਘਿਰਾਓ ਵੀ ਕੀਤਾ ਸੀ।
