ਨਸ਼ੀਲੇ ਪਦਾਰਥਾਂ ਸਣੇ ਸਮੱਗਲਰ ਕਾਬੂ
Tuesday, Jun 13, 2017 - 02:17 AM (IST)
ਪਠਾਨਕੋਟ, (ਸ਼ਾਰਦਾ, ਮਨਿੰਦਰ)- ਥਾਣਾ ਇੰਦੌਰਾ ਅਧੀਨ ਇਕ ਵਿਅਕਤੀ ਨੂੰ 6.5 ਗ੍ਰਾਮ ਹੈਰੋਇਨ ਸਮੇਤ ਪੁਲਸ ਨੇ ਕਾਬੂ ਕੀਤਾ ਹੈ। ਨਾਰਕੋਟਿਕਸ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਸ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਕੋਲੋਂ 12 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 200 ਨਸ਼ੀਲੇ ਕੈਪਸੂਲ ਵੀ ਬਰਾਮਦ ਹੋਏ।
ਡੀ. ਐੱਸ. ਪੀ. ਹੈੱਡ ਕੁਆਰਟਰ ਨਾਰਕੋਟਿਕਸ ਸੈੱਲ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਇਹ ਸਫਲਤਾ ਹਾਸਲ ਕੀਤੀ ਹੈ। ਐੱਸ. ਪੀ. ਸੰਜੀਵ ਗਾਂਧੀ ਨੇ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਪਹਿਲਾਂ ਵੀ ਕਈ ਯਤਨ ਕੀਤੇ ਪਰ ਮੁਲਜ਼ਮ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਸਨ। ਅੱਜ ਫਿਰ ਪੁਲਸ ਨੂੰ ਸੂਚਨਾ ਮਿਲੀ ਕਿ ਰਾਕੇਸ਼ ਕੁਮਾਰ ਵਾਸੀ ਇੰਦੌਰਾ ਤਾਰਾ ਖੱਡ ਵਿਚ ਗੁੱਜਰ ਕਾਲੋਨੀ ਤੋਂ ਟਾਂਡਾ ਮੋੜ ਵੱਲ ਨਸ਼ੀਲੇ ਪਦਾਰਥ ਵੇਚਣ ਜਾ ਰਿਹਾ ਹੈ ਤਾਂ ਨਾਰਕੋਟਿਕਸ ਸੈੱਲ ਨੇ ਮੁਲਜ਼ਮ ਨੂੰ ਧਰ ਦਬੋਚਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
