ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Friday, Feb 23, 2018 - 03:00 AM (IST)

ਅੰਮ੍ਰਿਤਸਰ,   (ਅਰੁਣ)-  ਵੱਖ-ਵੱਖ ਛਾਪੇਮਾਰੀਆਂ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 5 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਤਰਸਿੱਕਾ ਦੀ ਪੁਲਸ ਨੇ 200 ਗ੍ਰਾਮ ਅਫੀਮ ਸਮੇਤ ਮੋਟਰਸਾਈਕਲ ਨੰ. ਪੀ ਬੀ 18 ਐੱਲ 3774 'ਤੇ ਸਵਾਰ ਰਿਬਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੌਲ ਚੱਕ ਥਾਣਾ ਘੁਮਾਣ ਬਟਾਲਾ ਨੂੰ ਕਾਬੂ ਕੀਤਾ। ਥਾਣਾ ਘਰਿੰਡਾ ਦੀ ਪੁਲਸ ਨੇ 105 ਨਸ਼ੇ ਵਾਲੀਆਂ ਗੋਲੀਆਂ ਸਮੇਤ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਲਾਹੌਰੀ ਮੱਲ, ਥਾਣਾ ਕੱਥੂਨੰਗਲ ਦੀ ਪੁਲਸ ਨੇ 25 ਬੋਤਲਾਂ ਸ਼ਰਾਬ ਸਮੇਤ ਸਾਗਰ ਕੁਮਾਰ ਵਾਸੀ ਕੱਥੂਨੰਗਲ, ਥਾਣਾ ਸਿਵਲ ਲਾਈਨ ਦੀ ਪੁਲਸ ਨੇ 7 ਕਿਲੋ 730 ਗ੍ਰਾਮ ਭੰਗ ਸਮੇਤ ਮਿੰਟੂ ਪੁੱਤਰ ਚੰਦਨ ਭਾਨ ਵਾਸੀ ਦੁਰਗਿਆਣਾ ਬਸਤੀ ਤੇ 4 ਕਿਲੋ 800 ਗ੍ਰਾਮ ਭੰਗ ਸਮੇਤ ਵਿਜੇ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਕੱਟੜਾ ਮੋਤੀ ਰਾਮ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News