ਨਸ਼ੇ ਵਾਲੀਅਾਂ ਗੋਲੀਆਂ ਸਮੇਤ 4 ਗ੍ਰਿਫਤਾਰ
Wednesday, Jul 04, 2018 - 08:11 AM (IST)

ਫ਼ਰੀਦਕੋਟ/ਕੋਟਕਪੂਰਾ, (ਰਾਜਨ, ਨਰਿੰਦਰ)- ਜ਼ਿਲੇ ਦੀ ਪੁਲਸ ਨੇ ਵੱਖ-ਵੱਖ ਮਾਮਲਿਅਾਂ ’ਚ 4 ਵਿਅਕਤੀਅਾਂ ਨੂੰ ਨਸ਼ੇ ਵਾਲੀਅਾਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ®®ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਉਹ ਬਠਿੰਡਾ ਰੋਡ, ਜੈਤੋ ਵਿਖੇ ਜਾ ਰਹੇ ਸੀ। ਇਸ ਦੌਰਾਨ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁਡ਼ਨ ਲੱਗੇ ਤਾਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਦੋਵਾਂ ਕੋਲੋਂ ਕ੍ਰਮਵਾਰ 500 ਅਤੇ 450 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਅਾਂ, ਜਿਨ੍ਹਾਂ ਦੀ ਪਛਾਣ ਨੂਰਦੀਪ ਵਾਸੀ ਪਿੰਡ ਸੇਢਾ ਸਿੰਘ ਵਾਲਾ ਅਤੇ ਕੀਪੂ ਵਾਸੀ ਜੈਤੋ ਵਜੋਂ ਹੋਈ ਹੈ।
®®ਇਸੇ ਤਰ੍ਹਾਂ ਸਹਾਇਕ ਥਾਣੇਦਾਰ ਰਣਜੀਤ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਜੈਤੋ ਦੀ ਦਾਣਾ ਮੰਡੀ ਨਜ਼ਦੀਕ ਇਕ ਮੋਨੇ ਨੌਜਵਾਨ ਨੂੰ ਆਉਂਦੇ ਦੱਖਿਆ। ਇਹ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁਡ਼ਨ ਲੱਗਾ ਤਾਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 600 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਅਾਂ। ਕਾਬੂ ਵਿਅਕਤੀ ਦੀ ਪਛਾਣ ਸਾਹਿਲ ਵਾਸੀ ਸ਼੍ਰੀ ਗੰਗਾਨਗਰ ਹਾਲ ਆਬਾਦ ਕੋਟਕਪੂਰਾ ਵਜੋਂ ਹੋਈ। ਇਸੇ ਤਰ੍ਹਾਂ ਕੋਟਕਪੂਰਾ ਵਿਖੇ ਸੀ. ਆਈ. ਏ. ਸਟਾਫ ਫਰੀਦਕੋਟ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਚੈਕਿੰਗ ਦੌਰਾਨ ਬੀਡ਼ ਸਿੱਖਾਂਵਾਲਾ ਅਤੇ ਦੇਵੀਵਾਲਾ ਆਦਿ ਪਿੰਡਾਂ ਨੂੰ ਜਾ ਰਹੇ ਸੀ ਕਿ ਇਸ ਦੌਰਾਨ ਜਦੋਂ ਉਹ ਦੇਵੀਵਾਲਾ ਤੋਂ ਕੋਟਕਪੂਰਾ ਰੋਡ ’ਤੇ ਪਹੁੰਚੇ ਤਾਂ ਇਕ ਵਿਅਕਤੀ, ਜਿਸ ਦੇ ਹੱਥ ’ਚ ਚਿੱਟੇ ਰੰਗ ਦਾ ਲਿਫਾਫਾ ਫਡ਼ਿਆ ਹੋਇਆ ਸੀ, ਕੱਸੀ ਵੱਲੋਂ ਸਡ਼ਕ ’ਤੇ ਚਡ਼੍ਹਨ ਲੱਗਾ ਕਿ ਪੁਲਸ ਪਾਰਟੀ ਨੂੰ ਵੇਖ ਕੇ ਲਿਫਾਫਾ ਸੁੱਟ ਦਿੱਤਾ ਅਤੇ ਭੱਜਣ ਲੱਗਾ। ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਸਾਥੀ ਮੁਲਾਜ਼ਮਾਂ ਨਾਲ ਉਸ ਨੂੰ ਕਾਬੂ ਕਰ ਕੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ’ਚੋਂ 720 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਕਾਬੂ ਵਿਅਕਤੀ ਦੀ ਪਛਾਣ ਅਮਨਜੋਤ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ, ਜਿਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।