ਨਸ਼ਾ ਛੱਡਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਗੁੱਸੇ ’ਚ ਆਏ ਮਰੀਜ਼ਾਂ ਨੇ ਬੰਦ ਕੀਤਾ ਹਸਪਤਾਲ ਦਾ ਗੇਟ

Tuesday, Aug 21, 2018 - 02:26 AM (IST)

ਨਸ਼ਾ ਛੱਡਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਗੁੱਸੇ ’ਚ ਆਏ ਮਰੀਜ਼ਾਂ ਨੇ ਬੰਦ ਕੀਤਾ ਹਸਪਤਾਲ ਦਾ ਗੇਟ

ਗੁਰਦਾਸਪੁਰ,   (ਜਗ ਬਾਣੀ ਟੀਮ)-  ਅੱਜ  ਸਿਵਲ ਹਸਪਤਾਲ ਵਿਖੇ ਉਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਵਕ ਬਣ ਗਿਆ, ਜਦੋਂ ਇਸ ਹਸਪਤਾਲ ਦੇ ਕੰਪਲੈਕਸ ਅੰਦਰ ਬਣੇ ਨਸ਼ਾ ਛਡਾਊ ਕੇਂਦਰ ਦੇ ‘ਓਟ’ ਸੈਂਟਰ ’ਚ ਨਸ਼ਾ ਛੱਡਣ ਵਾਲੀ ਗੋਲੀ ਨਾ ਮਿਲਣ ਕਾਰਨ ਸੈਂਕਡ਼ੇ ਨੌਜਵਾਨਾਂ ਨੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨੌਜਵਾਨਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ  ਬਡ਼ੀ ਮੁਸ਼ਕਲ ਨਸ਼ਾ ਛੱਡਣ ਦਾ ਮਨ ਬਣਾਇਆ ਹੈ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ ਪਰ ਅੱਜ ਉਨ੍ਹਾਂ ਨੂੰ ਇਸ ਕੇਂਦਰ ’ਚ ਤਾਇਨਾਤ ਸਟਾਫ਼ ਵੱਲੋਂ ਆਪਣੀ ਹਡ਼ਤਾਲ ਦਾ ਹਵਾਲਾ ਦੇ ਕੇ ਗੋਲੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੇ ਜਦੋਂ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਤਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਅੰਦਰ ਬਾਹਰ ਆਉਣ ਜਾਣ ’ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਐੱਸ. ਐੱਮ. ਓ. ਡਾ. ਵਿਜੇ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੰਗ ’ਤੇ ਜਦੋਂ ਡਾ. ਵਿਜੇ ਕੁਮਾਰ ਨੇ ਨਸ਼ਾ ਛੁਡਾਉੂ ਕੇਂਦਰ ਦੇ ਸਟਾਫ਼ ਨੂੰ ਇਨ੍ਹਾਂ ਨੌਜਵਾਨਾਂ ਦੀ ਦਵਾਈ ਦੇਣ ਦੀ ਅਪੀਲ ਕੀਤੀ ਤਾਂ ਕੇਂਦਰ ਦੇ ਸਟਾਫ ਨੇ ਹਡ਼ਤਾਲ ਦਾ ਹਵਾਲਾ ਦੇ ਕੇ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮੁਡ਼ ਇਨ੍ਹਾਂ ਨੌਜਵਾਨਾਂ ਨੇ ਗੇਟ ਬੰਦ ਕਰ ਦਿੱਤਾ। ਮੌਕੇ ’ਤੇ ਪੁਲਸ ਵੀ ਪਹੁੰਚ ਗਈ, ਜਿਸ ਉਪਰੰਤ ਲੰਬੀ ਜੱਦੋ-ਜਹਿਦ ਬਾਅਦ ਆਖਿਰਕਾਰ ਐੱਸ. ਐੱਮ. ਓ. ਡਾ. ਵਿਜੈ ਕੁਮਾਰ, ਨਸ਼ਾ ਛੁਡਾਊ ਕੇਂਦਰ ਦੇ ਮਨੋਵਿਗਿਆਨੀ ਡਾ. ਵਰਿੰਦਰ ਮੋਹਨ ਨੇ ਚੰਡੀਗਡ਼੍ਹ ਸਥਿਤ ਹੈੱਡ ਕੁਆਰਟਰ ਤੋਂ ਪ੍ਰਵਾਨਗੀ ਲੈ ਕੇ ਇਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਉਪਲਬੱਧ ਕਰਵਾਈਆਂ, ਜਿਸ ਦੇ ਬਾਅਦ ਇਹ ਮਾਮਲਾ ਕੁਝ ਸ਼ਾਂਤ ਹੋਇਆ। 
 ਕੀ ਸੀ ਮਾਮਲਾ
 ਜ਼ਿਲਾ ਗੁਰਦਾਸਪੁਰ ਦੇ 3 ‘ਓਟ’ ਸੈਂਟਰਾਂ ’ਚ ਕੰਮ ਕਰਦੇ 20 ਦੇ ਕਰੀਬ ਸਟਾਫ਼ ਨਰਸਾਂ, ਕੌਂਸਲਰਾਂ, ਡਾਟਾ ਐਂਟਰੀ ਆਪਰੇਟਰਾਂ, ਵਾਰਡ ਬੁਆਏ ਅਤੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ ਹਡ਼ਤਾਲ ਕੀਤੀ ਸੀ। ਇਸ ਕਾਰਨ ਗੁਰਦਾਸਪੁਰ ਸਥਿਤ ‘ਓਟ’ ਸੈਂਟਰ ’ਚ ਰਜਿਸਟਰਡ 980 ਦੇ ਕਰੀਬ ਮਰੀਜ਼ਾਂ ’ਚੋਂ ਸੈਂਕਡ਼ੇ ਮਰੀਜ਼ ਸਵੇਰੇ ਜਦੋਂ ਇਸ ਨਸ਼ਾ ਛਡਾਊ ਕੇਂਦਰ ’ਚ ਨਸ਼ਾ ਛੱਡਣ ਵਾਲੀ ਗੋਲੀ ਖਾਣ ਪਹੁੰਚੇ ਤਾਂ ਉਨ੍ਹਾਂ ਨੂੰ ਸਬੰਧਤ ਸਟਾਫ ਦੀ ਹਡ਼ਤਾਲ ਕਾਰਨ ਗੋਲੀ ਨਹੀਂ ਮਿਲੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ‘ਓਟ’ ਸੈਂਟਰਾਂ ’ਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਦੀ ਰਜਿਸਟਰੇਸ਼ਨ ਕਰ ਕੇ ਉਨ੍ਹਾਂ ਨੂੰ ਰੋਜ਼ਾਨਾ ਸੈਂਟਰ ’ਚ ਬੁਲਾ ਕੇ ਡਾਕਟਰਾਂ ਦੀ ਹਾਜ਼ਰੀ ’ਚ ਹੀ ਗੋਲੀ ਦਿੱਤੀ ਜਾਂਦੀ ਹੈ ਅਤੇ ਇਸ ਗੋਲੀ ਨੂੰ ਨਿਰਵਿਘਨ ਖਾਣਾ ਜ਼ਰੂਰੀ ਹੈ ਪਰ ਗੋਲੀ ਨਾ ਮਿਲਣ ਕਾਰਨ ਇਹ ਨੌਜਵਾਨ ਗੁੱਸੇ ’ਚ ਆ ਗਏ। ਇਸ ਕਾਰਨ ਇਕ ਪਾਸੇ ਇਹ ਮਰੀਜ਼ ਸਰਕਾਰ ਤੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਅਤੇ ਦੂਸਰੇ ਪਾਸੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਨਸ਼ਾ ਛਡਾਊ ਕੇਂਦਰ ਦਾ ਸਟਾਫ਼ ਵੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਾ ਰਿਹਾ।
ਗੁਰਦਾਸਪੁਰ, 20 ਅਗਸਤ (ਜਗ ਬਾਣੀ ਟੀਮ)-ਅੱਜ  ਸਿਵਲ ਹਸਪਤਾਲ ਵਿਖੇ ਉਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਵਕ ਬਣ ਗਿਆ, ਜਦੋਂ ਇਸ ਹਸਪਤਾਲ ਦੇ ਕੰਪਲੈਕਸ ਅੰਦਰ ਬਣੇ ਨਸ਼ਾ ਛਡਾਊ ਕੇਂਦਰ ਦੇ ‘ਓਟ’ ਸੈਂਟਰ ’ਚ ਨਸ਼ਾ ਛੱਡਣ ਵਾਲੀ ਗੋਲੀ ਨਾ ਮਿਲਣ ਕਾਰਨ ਸੈਂਕਡ਼ੇ ਨੌਜਵਾਨਾਂ ਨੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨੌਜਵਾਨਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ  ਬਡ਼ੀ ਮੁਸ਼ਕਲ ਨਸ਼ਾ ਛੱਡਣ ਦਾ ਮਨ ਬਣਾਇਆ ਹੈ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ ਪਰ ਅੱਜ ਉਨ੍ਹਾਂ ਨੂੰ ਇਸ ਕੇਂਦਰ ’ਚ ਤਾਇਨਾਤ ਸਟਾਫ਼ ਵੱਲੋਂ ਆਪਣੀ ਹਡ਼ਤਾਲ ਦਾ ਹਵਾਲਾ ਦੇ ਕੇ ਗੋਲੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੇ ਜਦੋਂ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਤਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਅੰਦਰ ਬਾਹਰ ਆਉਣ ਜਾਣ ’ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਐੱਸ. ਐੱਮ. ਓ. ਡਾ. ਵਿਜੇ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੰਗ ’ਤੇ ਜਦੋਂ ਡਾ. ਵਿਜੇ ਕੁਮਾਰ ਨੇ ਨਸ਼ਾ ਛੁਡਾਉੂ ਕੇਂਦਰ ਦੇ ਸਟਾਫ਼ ਨੂੰ ਇਨ੍ਹਾਂ ਨੌਜਵਾਨਾਂ ਦੀ ਦਵਾਈ ਦੇਣ ਦੀ ਅਪੀਲ ਕੀਤੀ ਤਾਂ ਕੇਂਦਰ ਦੇ ਸਟਾਫ ਨੇ ਹਡ਼ਤਾਲ ਦਾ ਹਵਾਲਾ ਦੇ ਕੇ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮੁਡ਼ ਇਨ੍ਹਾਂ ਨੌਜਵਾਨਾਂ ਨੇ ਗੇਟ ਬੰਦ ਕਰ ਦਿੱਤਾ। ਮੌਕੇ ’ਤੇ ਪੁਲਸ ਵੀ ਪਹੁੰਚ ਗਈ, ਜਿਸ ਉਪਰੰਤ ਲੰਬੀ ਜੱਦੋ-ਜਹਿਦ ਬਾਅਦ ਆਖਿਰਕਾਰ ਐੱਸ. ਐੱਮ. ਓ. ਡਾ. ਵਿਜੈ ਕੁਮਾਰ, ਨਸ਼ਾ ਛੁਡਾਊ ਕੇਂਦਰ ਦੇ ਮਨੋਵਿਗਿਆਨੀ ਡਾ. ਵਰਿੰਦਰ ਮੋਹਨ ਨੇ ਚੰਡੀਗਡ਼੍ਹ ਸਥਿਤ ਹੈੱਡ ਕੁਆਰਟਰ ਤੋਂ ਪ੍ਰਵਾਨਗੀ ਲੈ ਕੇ ਇਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਉਪਲਬੱਧ ਕਰਵਾਈਆਂ, ਜਿਸ ਦੇ ਬਾਅਦ ਇਹ ਮਾਮਲਾ ਕੁਝ ਸ਼ਾਂਤ ਹੋਇਆ। 
 ਕੀ ਸੀ ਮਾਮਲਾ
 ਜ਼ਿਲਾ ਗੁਰਦਾਸਪੁਰ ਦੇ 3 ‘ਓਟ’ ਸੈਂਟਰਾਂ ’ਚ ਕੰਮ ਕਰਦੇ 20 ਦੇ ਕਰੀਬ ਸਟਾਫ਼ ਨਰਸਾਂ, ਕੌਂਸਲਰਾਂ, ਡਾਟਾ ਐਂਟਰੀ ਆਪਰੇਟਰਾਂ, ਵਾਰਡ ਬੁਆਏ ਅਤੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ ਹਡ਼ਤਾਲ ਕੀਤੀ ਸੀ। ਇਸ ਕਾਰਨ ਗੁਰਦਾਸਪੁਰ ਸਥਿਤ ‘ਓਟ’ ਸੈਂਟਰ ’ਚ ਰਜਿਸਟਰਡ 980 ਦੇ ਕਰੀਬ ਮਰੀਜ਼ਾਂ ’ਚੋਂ ਸੈਂਕਡ਼ੇ ਮਰੀਜ਼ ਸਵੇਰੇ ਜਦੋਂ ਇਸ ਨਸ਼ਾ ਛਡਾਊ ਕੇਂਦਰ ’ਚ ਨਸ਼ਾ ਛੱਡਣ ਵਾਲੀ ਗੋਲੀ ਖਾਣ ਪਹੁੰਚੇ ਤਾਂ ਉਨ੍ਹਾਂ ਨੂੰ ਸਬੰਧਤ ਸਟਾਫ ਦੀ ਹਡ਼ਤਾਲ ਕਾਰਨ ਗੋਲੀ ਨਹੀਂ ਮਿਲੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ‘ਓਟ’ ਸੈਂਟਰਾਂ ’ਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਦੀ ਰਜਿਸਟਰੇਸ਼ਨ ਕਰ ਕੇ ਉਨ੍ਹਾਂ ਨੂੰ ਰੋਜ਼ਾਨਾ ਸੈਂਟਰ ’ਚ ਬੁਲਾ ਕੇ ਡਾਕਟਰਾਂ ਦੀ ਹਾਜ਼ਰੀ ’ਚ ਹੀ ਗੋਲੀ ਦਿੱਤੀ ਜਾਂਦੀ ਹੈ ਅਤੇ ਇਸ ਗੋਲੀ ਨੂੰ ਨਿਰਵਿਘਨ ਖਾਣਾ ਜ਼ਰੂਰੀ ਹੈ ਪਰ ਗੋਲੀ ਨਾ ਮਿਲਣ ਕਾਰਨ ਇਹ ਨੌਜਵਾਨ ਗੁੱਸੇ ’ਚ ਆ ਗਏ। ਇਸ ਕਾਰਨ ਇਕ ਪਾਸੇ ਇਹ ਮਰੀਜ਼ ਸਰਕਾਰ ਤੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਅਤੇ ਦੂਸਰੇ ਪਾਸੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਨਸ਼ਾ ਛਡਾਊ ਕੇਂਦਰ ਦਾ ਸਟਾਫ਼ ਵੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਾ ਰਿਹਾ।
ਓਟ’ ਅਤੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਦਿੱਤਾ ਧਰਨਾ
 ਗੌਰਮਿੰਟ ਡਰੱਗ ਡੀ-ਅਡਿਕਸ਼ਨ ਰੀਹੈਬਲੀਟੇਸ਼ਨ  ਇੰਪਲਾਈਜ਼ ਯੂਨੀਅਨ ਪੰਜਾਬ ਨੇ ਪਹਿਲਾਂ ਤੋਂ ਕੀਤੇ ਹੋਏ ਐਲਾਨ ਮੁਤਾਬਕ ਅੱਜ ਕੰਮ-ਕਾਜ ਠੱਪ ਰੱਖਣ ਦਾ ਐਲਾਨ ਕੀਤਾ ਹੋਇਆ ਸੀ, ਜਿਸ ਤਹਿਤ ਸਿਵਲ ਹਸਪਤਾਲ ਵਿਖੇ ਇਸ ਯੂਨੀਅਨ ਦੇ ਆਗੂਆਂ ਨੇ ਐੱਸ. ਐੱਮ. ਓ. ਵਿਜੇ ਕੁਮਾਰ ਨੂੰ ਮੰਗ-ਪੱਤਰ ਦੇਣ ਤੋਂ ਇਲਾਵਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਆਗੂਆਂ  ਕਿਹਾ ਕਿ 2014 ’ਚ ਉਨ੍ਹਾਂ ਨੂੰ ਜਿਸ ਤਨਖਾਹ ’ਤੇ ਭਰਤੀ ਕੀਤਾ ਗਿਆ ਸੀ, ਹੁਣ ਵੀ ਉਨੀ ਤਨਖਾਹ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਤੱਕ ਵੀ ਪਹੁੰਚ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਜਿਸ ਕਾਰਨ ਉਨ੍ਹਾਂ ਆਪਣੀਆਂ ਤਨਖਾਹਾਂ ਵਧਾਉਣ, ਮੁਲਾਜ਼ਮਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੋਂ ਸਿਹਤ ਵਿਭਾਗ ’ਚ ਤਬਦੀਲ ਕਰਨ, ਸਾਲਾਨਾ ਇਨਕਰੀਮੈਂਟ ਲਾਉਣ ਸਮੇਤ ਵੱਖ-ਵੱਖ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹਰਪਾਲ ਸਿੰਘ ਜ਼ਿਲਾ ਪ੍ਰਧਾਨ, ਹਨੀ ਬਾਲਾ, ਗੁਰਤਿੰਦਰ ਕੌਰ, ਰਣਜੀਤ ਕੌਰ, ਮਨਦੀਪ ਸਿੰਘ, ਅਮਨਦੀਪ ਸਿੰਘ, ਅਜੈਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
 ਕੀ ਕਹਿਣਾ ਹੈ ਐੱਸ.  ਐੱਮ.  ਓ.  ਦਾ
 ਇਸ ਸਬੰਧੀ ਜਦੋਂ ਐੱਸ. ਐੱਮ. ਓ. ਡਾ. ਵਿਜੇ ਕੁਮਾਰ ਅਤੇ ਨਸ਼ਾ ਛੁਡਾਊ ਕੇਂਦਰ ਦੇ ਮਨੋਵਿਗਿਆਨੀ ਡਾ. ਵਰਿੰਦਰ ਮੋਹਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਸਟਾਫ ਦੀ ਹਡ਼ਤਾਲ ਕਾਰਨ ਇਹ ਮੁਸ਼ਕਲ ਪੇਸ਼ ਆਈ ਸੀ ਪਰ ਬਾਅਦ ’ਚ ਵਿਭਾਗ ਦੇ ਸਕੱਤਰ ਕੋਲੋਂ ਟੈਲੀਫੋਨ ਰਾਹੀਂ ਪ੍ਰਵਾਨਗੀ ਲੈ ਕੇ ਇਨ੍ਹਾਂ ਮਰੀਜ਼ਾਂ ਨੂੰ ਗੋਲੀਆਂ ਦੇ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸਾਰਾ ਮਾਮਲਾ ਸ਼ਾਂਤ ਹੋ ਗਿਆ। 
 
Related News