ਨਸ਼ੇ ਵਾਲੇ 32 ਟੀਕਿਆਂ ਸਣੇ 2 ਕਾਬੂ

Friday, Jul 20, 2018 - 07:13 AM (IST)

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਸਤਨਾਮਪੁਰਾ ਪੁਲਸ ਨੇ ਇਕ ਵਿਅਕਤੀ ਨੂੰ ਮੁਹੱਲਾ ਗੋਬਿੰਦਪੁਰਾ ਰੋਡ ਲਾਗਿਓਂ ਕਾਬੂ ਕਰ ਕੇ ਉਸ ਤੋਂ ਨਸ਼ੇ ਵਾਲੇ 16 ਟੀਕੇ ਬਰਾਮਦ  ਕੀਤੇ  ਹਨ। ਜਿਸ  ਖਿਲਾਫ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਦੀ ਪਛਾਣ ਵਿਕਰਮ  ਪ੍ਰਸ਼ਾਦ ਪੁੱਤਰ ਗਣੇਸ਼ ਪ੍ਰਸ਼ਾਦ ਵਾਸੀ ਰਤਨ ਸਰਾਏ ਥਾਣਾ ਬਰੇਲੀ ਜ਼ਿਲਾ ਗੋਪਾਲ ਗੰਜ ਹਾਲ  ਵਾਸੀ ਚਾਚੋਕੀ ਕਾਲੋਨੀ ਫਗਵਾੜਾ ਵਜੋਂ ਹੋਈ ਹੈ।
PunjabKesari
ਫਗਵਾਡ਼ਾ,(ਰੁਪਿੰਦਰ ਕੌਰ)- ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੁੱਖ ਅਫਸਰ ਸਿਟੀ  ਇੰਸਪੈਕਟਰ ਜਤਿੰਦਰਜੀਤ ਸਿੰਘ ਜੀ ਦੀ ਦੇਖ-ਰੇਖ ਹੇਠ ਸਬ ਇੰਸਪੈਕਟਰ ਬਲਜਿੰਦਰ ਸਿੰਘ, ਚੌਕੀ ਇੰਚਾਰਜ ਇੰਡਸਟਰੀਅਲ ਏਰੀਆ, ਫਗਵਾਡ਼ਾ  ਨੇ  ਸਮੇਤ  ਪੁਲਸ ਪਾਰਟੀ  ਨਾਲ  ਸ਼ੱਕੀ   ਵਿਅਕਤੀ ਅਾਂ  ਭਾਲ  ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਪਾਰਟੀ ਨੇ ਇਕ ਵਿਅਕਤੀ ਨੂੰ  ਨਸ਼ੇ ਵਾਲੇ 16 ਟੀਕਿਅਾਂ ਸਮੇਤ ਗਿ੍ਫਤਾਰ ਕੀਤਾ। 
ਜਿਸ ਦੀ ਪਛਾਣ  ਪਰਮਿੰਦਰ ਰਾਮ ਬੌਬੀ  ਪੁੱਤਰ ਮੇਜਰ ਰਾਮ ਵਾਸੀ ਪੀਪਾਰੰਗੀ ਫਗਵਾਡ਼ਾ ਵਜੋਂ ਹੋਈ। ਪੁਲਸ ਨੇ ਉਕਤ  ਵਿਅਕਤੀ   ਖਿਲਾਫ ਮਾਮਲਾ ਦਰਜ ਕਰ  ਲਿਅਾ ਹੈ। 


Related News