ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ  ਮਿਲ  ਕੇ  ਅੱਗੇ  ਆਉਣਾ  ਚਾਹੀਦੈ : ਰਾਣਾ ਗੁਰਜੀਤ

Sunday, Jul 08, 2018 - 05:50 AM (IST)

ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ  ਮਿਲ  ਕੇ  ਅੱਗੇ  ਆਉਣਾ  ਚਾਹੀਦੈ : ਰਾਣਾ ਗੁਰਜੀਤ

ਕਪੂਰਥਲਾ, (ਮੱਲ੍ਹੀ/ਗੁਰਵਿੰਦਰ ਕੌਰ)- ਸਮਾਜ ਤੇ ਸਮੇਂ ਦੀ ਸਰਕਾਰ ਲਈ ਗੰਭੀਰ ਚੁਣੌਤੀ ਬਣ ਚੁੱਕੇ ਨਸ਼ਿਆਂ ਕਾਰਨ ਨਿੱਤ ਹੁੰਦੀ ਨੌਜਵਾਨਾਂ ਦੀ ਮੌਤ ਦੇ ਜ਼ਿੰਮੇਵਾਰ ਨਸ਼ੇ ਨੂੰ  ਜੜ੍ਹੋਂ ਖਤਮ ਕਰਨ ਲਈ ਅੱਜ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਵਿਸ਼ੇਸ਼ ਯਤਨਾ ਸਦਕਾ ਨਸ਼ਿਆਂ ਖਿਲਾਫ ਸਰਬ ਪਾਰਟੀ ਮਹਾਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਸਥਾਨਕ ਜਲੌਖਾਨਾ ਚੌਕ ’ਚ  ਜ਼ਿਲਾ  ਪ੍ਰਸ਼ਾਸਨ ਦੇ ਅਧਿਕਾਰੀ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੋਂ ਇਲਾਵਾ ਧਾਰਮਿਕ, ਸਮਾਜ ਸੇਵੀ ਸੰਗਠਨਾਂ ਦੇ ਆਗੂ ਤੇ ਕਾਰਕੁੰਨ ਹੁੰਮ ਹੁਮਾ ਕੇ ਪਹੁੰਚੇ। ਉਕਤ ਜਾਗਰੂਕਤਾ ਰੈਲੀ ਦੀ ਅਗਵਾਈ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਹਲਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਡਿਪਟੀ ਕਮਿਸ਼ਨਰ ਮੁਹੰਮਦ ਤਇਅਬ, ਜ਼ਿਲਾ ਪੁਲਸ ਕਪਤਾਨ ਸੰਦੀਪ ਸ਼ਰਮਾ, ਏ. ਡੀ. ਸੀ . (ਜਨਰਲ) ਰਾਹੁਲ ਚਾਬਾ, ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਡਾ. ਨਯਨ ਭੁੱਲਰ, ਡੀ. ਈ. ਓ. (ਸ) ਸਤਪਾਲ ਕੌਰ ਬਾਜਵਾ, ਡਿਪਟੀ ਡੀ. ਈ. ਓ. (ਸ) ਬਿਕਰਮਜੀਤ ਸਿੰਘ ਥਿੰਦ, ਡੀ. ਈ. ਓ. (ਅ) ਗੁਰਚਰਨ ਸਿੰਘ, ਸੀ. ਡੀ. ਪੀ. ਓ. ਮੈਡਮ ਸਨੇਹ ਲਤਾ, ਸਿਵਲ ਸਰਜਨ ਡਾ. ਬਲਵੰਤ ਸਿੰਘ ਆਦਿ ਨੇ ਕੀਤੀ। 
ਜਾਗਰੂਕਤਾ ਰੈਲੀ ਦੀ ਆਰੰਭਤਾ ਕਰਨ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਆਰੰਭ ਕੀਤੀ ਮੁਹਿੰਮ ਅੱਜ ਕਪੂਰਥਲਾ ’ਚ ਲੋਕ ਲਹਿਰ ਬਣ ਕੇ ਉਭਰੀ ਹੈ, ਜਿਸ ’ਚ ਹਰ ਵਰਗ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਮਲ ਹੋ ਰਿਹਾ ਹੈ ਕਿਉਂਕਿ ਉਸਨੂੰ ਨਸ਼ਿਆਂ ਕਾਰਨ ਰੋਜ਼ ਮਰ ਰਹੇ ਨੌਜਵਾਨਾਂ ਦੀ ਫਿਕਰ ਹੈ। ਉਨ੍ਹਾਂ ਨੂੰ ਆਪਣੇ ਪੰਜਾਬ, ਪੰਜਾਬੀਅਤ ਤੇ ਵਤਨ ਨਾਲ ਪਿਆਰ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ   ਜੜ੍ਹੋਂ ਖਤਮ ਕਰਨ ਲਈ ਸਾਨੂੰ  ਮਿਲ  ਕੇ  ਅੱਗੇ  ਆਉਣਾ  ਚਾਹੀਦਾ  ਹੈ।  ਰੈਲੀ ਜਲੌਖਾਨਾ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਗੁਜ਼ਰਦੀ ਹੋਈ ਸਥਾਨਕ ਸ੍ਰੀ ਮਣੀ ਮਹੇਸ਼ ਮੰਦਰ ਸਾਹਮਣੇ ਸੰਪੰਨ ਹੋਈ। ਜਿਸਦੇ ਸਮਾਪਤੀ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਤੇ  ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਦੇਵਾਂਗੇ ਜਦਕਿ ਸਾਰੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਨਾ ਚਾਹੀਦਾ ਹੈ। 
ਨਸ਼ਿਆਂ ਖਿਲਾਫ ਉਕਤ ਮਹਾਂ ਜਾਗਰੂਕਤਾ ਰੈਲੀ ਦੌਰਾਨ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਅਸ਼ੋਕ ਕਾਲੀਆ, ਸ਼ਿਵ ਸੈਨਾ ਦੇ  ਜ਼ਿਲਾ ਪ੍ਰਧਾਨ ਪਿਆਰੇ ਲਾਲ, ਨਗਰ ਕੌਂਸਲ ਪ੍ਰਧਾਨ ਬੀਬੀ ਅੰਮ੍ਰਿਤਪਾਲ ਕੌਰ ਵਾਲੀਆ, ਜਥੇ. ਜਸਵਿੰਦਰ ਸਿੰਘ ਬਤਰਾ, ਸੁਰਿੰਦਰਪਾਲ ਸਿੰਘ ਖਾਲਸਾ, ਡਾ. ਰਣਵੀਰ ਕੌਸ਼ਲ, ਅਕਾਲੀ ਦਲ ਦੇ  ਜ਼ਿਲਾ ਪ੍ਰਧਾਨ ਜਗੀਰ ਸਿੰਘ ਵਡਾਲਾ, ਸੁਦੇਸ਼ ਸ਼ਰਮਾ, ਪਵਨ ਕੁਮਾਰ ਸੂਦ, ਸੁਦੇਸ਼ ਅਗਰਵਾਲ, ਸੁਭਾਸ਼ ਭਾਰਗਵ ਕਾਂਗਰਸ ਸੇਵਾ ਦਲ ਪ੍ਰਧਾਨ, ਰਾਜਿੰਦਰ ਕੌਡ਼ਾ ਉਪ ਪ੍ਰਧਾਨ ਵਪਾਰ ਸੈੱਲ ਪੰਜਾਬ, ਗੁਰਦੀਪ ਸਿੰਘ ਬਿਸ਼ਨਪੁਰ, ਮਨਜੀਤ ਸਿੰਘ ਨਿੱਝਰ, ਆਰ. ਸੀ. ਬਿਰਹਾ, ਕਰਨ ਮਹਾਜਨ, ਗੁਰਮੁਖ ਸਿੰਘ ਢੋਡ, ਸਰਦਾਰੀ ਲਾਲ ਸ਼ਰਮਾ, ਧਾਰਮਿਕ ਆਗੂ ਨੀਤੂ ਖੁੱਲਰ, ਗੌਰਵ ਕੁੰਦਰਾ, ਸਾਹਿਲ ਸ਼ਰਮਾ, ਪ੍ਰਵੀਨ ਮਕੌਲ, ਵਿਜੈ ਪੰਡਿਤ, ਭਾਰਤੀ ਸ਼ਰਮਾ, ਦੀਪਕ ਸਲਵਾਨ, ਰਵਿੰਦਰ ਕੁਮਾਰ ਬਹਿਲ, ਗਰੀਸ਼ ਭਸੀਨ, ਸ਼ਸ਼ੀ ਬਹਿਲ, ਅਸ਼ਵਨੀ ਰਾਜਪੂਤ, ਜੋਤੀ ਮਹਿੰਦਰੂ, ਮਨੀ ਮਾਂਗਟ, ਵਿਸ਼ਾਲ ਸੋਨੀ, ਬਲਬੀਰ ਬੀਰਾ, ਨਰਿੰਦਰ ਮੰਨੂ, ਰੰਗਾ ਹੰਸਪਾਲ, ਤਰਲੋਚਨ ਸਿੰਘ ਧਿੰਜਨ, ਅਮਰਜੀਤ ਸ਼ਰਮਾ, ਸੁਮਿਤ ਸੋਮਾ, ਰਾਜਬੀਰ ਲੱਭਾ, ਸੰਮੀ ਅਲਫਾਜ, ਜਸਵੰਤ ਲਾਡੀ ਅਾਦਿ ਸ਼ਾਮਲ ਸਨ।
 


Related News