ਨਸ਼ੇ ਦਾ ਸੇਵਨ ਕਰਨ ਨਾਲ ਨੌਜਵਾਨ ਦੀ ਮੌਤ

11/17/2017 7:47:49 AM

ਹਰੀਕੇ ਪੱਤਣ,   (ਲਵਲੀ)-  ਪਿੰਡ ਦਦੇਹਰ ਸਾਹਿਬ ਵਿਖੇ ਨੌਜਵਾਨ ਦੀ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਹਰੀਕੇ ਵਿਖੇ ਮ੍ਰਿਤਕ ਦੇ ਪਿਤਾ ਸੁਖਿਵੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਖੱਬੇ ਰਾਜਪੂਤਾਂ ਨੇ ਦੱਸਿਆ ਕਿ ਉਸ ਦਾ ਲੜਕਾ ਕੰਵਲਜੀਤ ਸਿੰਘ (20) ਜੋ ਕਿ ਲੁਧਿਆਣੇ ਫੈਕਟਰੀ 'ਚ ਕੰਮ ਕਰਦਾ ਸੀ ਜੋ ਕਿ 1 ਹਫਤੇ ਬਾਅਦ ਘਰ ਆ ਜਾਂਦਾ ਸੀ।
ਬੀਤੇ ਦਿਨੀਂ ਮੇਰੇ ਲੜਕੇ ਦਾ ਫੋਨ ਆਇਆ ਕਿ ਉਹ ਲ਼ੁਧਿਆਣੇ ਤੋਂ ਆ ਗਿਆ ਹੈ, ਹਨੇਰਾ ਤੇ ਧੁੰਦ ਹੋਣ ਕਰਕੇ ਉਹ ਘਰ ਨਹੀਂ ਆ ਸਕਦਾ ਅਤੇ ਮੈਂ ਆਪਣੀ ਭੂਆ ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਦਦੇਹਰ ਸਾਹਿਬ ਕੋਲ ਚੱਲਿਆ ਹਾਂ, ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ। ਅੱਜ ਸਾਨੂੰ ਮੇਰੇ ਭਾਣਜੇ ਨੇ ਕਿਹਾ ਕਿ ਕੰਵਲਜੀਤ ਸਿੰਘ ਦੀ ਪਿੰਡ ਦਦੇਹਰ ਸਾਹਿਬ ਸਰਹਾਲੀ ਰੋਡ 'ਤੇ ਲਾਸ਼ ਪਈ ਹੈ, ਜਿਸ 'ਤੇ ਮੈਂ ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਦਦੇਹਰ ਸਾਹਿਬ ਪੁੱਜ ਕੇ ਆਪਣੇ ਤੌਰ 'ਤੇ ਤਸਦੀਕ ਕਰ ਲਿਆ ਹੈ ਕਿ ਮੇਰੇ ਲੜਕੇ ਕੰਵਲਜੀਤ ਸਿੰਘ ਦੀ ਮੌਤ ਨਸ਼ੇ ਦਾ ਸੇਵਨ ਕਰਨ ਨਾਲ ਹੋਈ ਹੈ। ਇਸ ਸਬੰਧੀ ਥਾਣਾ ਹਰੀਕੇ ਪੁਲਸ ਨੇ 174 ਦੀ ਕਾਰਵਾਈ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News