ਨਸ਼ਾ ਵੇਚਣ ਤੇ ਕਰਨ ਵਾਲਿਆਂ ਨੂੰ ਲੋਕਾਂ ਨੇ ਧੂਹ-ਧੂਹ ਕੁੱਟਿਆ, ਵੀਡੀਓ ਵਾਇਰਲ
Sunday, Jul 22, 2018 - 07:01 PM (IST)
ਜਲੰਧਰ (ਬਿਊਰੋ) : ਕੁੱਟਮਾਰ ਦੀਆਂ ਇਹ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਛਿੱਤਰ ਪਰੇਡ ਹੋ ਰਹੀ ਹੈ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੀ। ਇਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਚਲਾਈ ਹੈ ਅਤੇ ਦੂਜੇ ਪਾਸੇ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਇਕਜੁੱਟ ਹੋ ਗਏ ਹਨ। ਆਪਣੀ ਜਵਾਨਾਂ ਤੇ ਬੱਚਿਆਂ ਨੂੰ ਸਾਂਭਣ ਲਈ ਪਿੰਡਾਂ ਵਾਲਿਆਂ ਨੇ ਖੁਦ ਹੀ ਮੋਰਚਾ ਸਾਂਭ ਲਿਆ ਹੈ। ਨਤੀਜਾ ਪਿੰਡਾਂ 'ਚੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਫਿਲਹਾਲ ਇਹ ਵੀਡੀਓ ਪੰਜਾਬ ਦੇ ਕਿਸ ਇਲਾਕੇ ਦੀ ਹੈ, ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ।
ਇਹ ਪੰਜਾਬ ਦੇ ਅਸਲ ਹਾਲਾਤ ਹਨ। ਉਹ ਹਾਲਾਤ ਜਿਨ੍ਹਾਂ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਹਨ ਪਰ ਫਿਰ ਵੀ ਸਰਕਾਰਾਂ ਕਹਿ ਦਿੰਦੀਆਂ ਹਨ ਪੰਜਾਬ 'ਚ ਨਸ਼ਾ ਖਤਮ ਹੋ ਚੁੱਕਿਆ ਹੈ।