ਕੁੱਟਮਾਰ ਕਰਨ ਤੇ ਜ਼ਬਰਦਸਤੀ ਨਸ਼ੀਲੀ ਦਵਾਈ ਪਿਲਾਉਣ ਵਾਲਿਆਂ ਵਿਰੁੱਧ ਕੇਸ ਦਰਜ

Monday, Mar 05, 2018 - 04:00 PM (IST)

ਕੁੱਟਮਾਰ ਕਰਨ ਤੇ ਜ਼ਬਰਦਸਤੀ ਨਸ਼ੀਲੀ ਦਵਾਈ ਪਿਲਾਉਣ ਵਾਲਿਆਂ ਵਿਰੁੱਧ ਕੇਸ ਦਰਜ

ਬਟਾਲਾ (ਬੇਰੀ) - ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਕੁੱਟਮਾਰ ਕਰਨ ਅਤੇ ਨਸ਼ੀਲੀ ਦਵਾਈ ਪਿਲਾਉਣ ਵਾਲੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਮਦਨ ਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਮਨ ਕੁਮਾਰ ਵਾਸੀ ਪਿੰਡ ਵਡਾਲਾ ਥਾਣਾ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਿੰਡ ਤੋਂ ਸਵੇਰੇ 3:30 ਵਜੇ ਆਪਣੇ ਟਿੱਪਰ 'ਚ ਲੋਡ ਕੀਤੀ ਬਜਰੀ ਲਾਉਣ ਲਈ ਐੱਚ. ਪੀ. ਐੱਮ ਫੈਕਟਰੀ ਜੁਡਿਆਲਾ ਗੁਰੂ ਜਾ ਰਿਹਾ ਸੀ, ਜਦੋਂ ਉਹ ਗਾਲੋਵਾਲ ਪੁਲੀ ਨੇੜੇ ਪਿੰਡ ਘੁਮਾਣ ਵਿਖੇ ਪਹੁੰਚਿਆ ਤਾਂ ਪਿਛੋਂ ਇਕ ਬਿਨ੍ਹਾਂ ਨੰਬਰੀ ਇਨੋਵਾ ਗੱਡੀ ਆਈ ਅਤੇ ਉਕਤ ਕਾਰ ਚਾਲਕ ਨੇ ਆਪਣੀ ਗੱਡੀ ਮੇਰੇ ਟਿੱਪਰ ਸਾਹਮਣੇ ਖੜੀ ਕਰ ਦਿੱਤੀ। ਰਮਨ ਕੁਮਾਰ ਨੇ ਅੱਗੇ ਲਿਖਵਾਇਆ ਕਿ ਇਨੋਵਾ ਗੱਡੀ 'ਚੋਂ ਤਿੰਨ ਮੋਨੇ ਅਣਪਛਾਤੇ ਵਿਅਕਤੀ ਨਿਕਲੇ ਅਤੇ ਜ਼ਬਰਦਸਤੀ ਟਿੱਪਰ ਦੀ ਬਾਰੀ ਖੋਲ੍ਹ ਕੇ ਟਿੱਪਰ 'ਚ ਵੜ ਕੇ ਮੇਰੀ ਕੁੱਟਮਾਰ ਕਰਕੇ ਮੈਨੂੰ ਬੰਨ੍ਹ ਦਿੱਤਾ ਅਤੇ ਕੋਈ ਨਸ਼ੀਲੀ ਦਵਾਈ ਪਿਲਾ ਦਿੱਤੀ। ਰਮਨ ਕੁਮਾਰ ਨੇ ਅੱਗੇ ਦੱਸਿਆ ਕਿ ਉਪਰੰਤ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਦੋਰਾਂਗਲਾ ਨੇੜੇ ਖੇਤਾਂ 'ਚ ਸੁੱਟ ਦਿੱਤਾ ਅਤੇ ਮੇਰਾ ਟਿੱਪਰ ਖੋਹ ਕੇ ਲੈ ਗਏ। ਏ. ਐੱਸ. ਆਈ ਮਦਨ ਮੋਹਨ ਸਿੰਘ ਨੇ ਦੱਸਿਆ ਕਿ ਰਮਨ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।


Related News