ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਦੇਣਾ ਪਵੇਗਾ ਆਰ. ਟੀ. ਓ. ਜਾ ਕੇ ਟੈਸਟ

Tuesday, Jun 15, 2021 - 06:31 PM (IST)

ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਦੇਣਾ ਪਵੇਗਾ ਆਰ. ਟੀ. ਓ. ਜਾ ਕੇ ਟੈਸਟ

ਚੰਡੀਗੜ੍ਹ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਇਕ ਰਾਹਤ ਭਰੀ ਖ਼ਬਰ ਹੈ। ਹੁਣ ਡਰਾਈਵਿੰਗ ਲਾਇਸੈਂਸ ਬਨਵਾਉਣ ਲਈ ਆਰ. ਟੀ. ਓ. ਜਾ ਕੇ ਡਰਾਈਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਵਾਹਨ ਚਲਾਉਣਾ ਸਿੱਖ ਕੇ ਅਤੇ ਟੈਸਟ ਦੇ ਕੇ ਹੀ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ। ਅਖ਼ਬਾਰੀ ਰਿਪੋਰਟਾਂ ਮੁਤਾਬਕ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮਾਨਤਾ ਪ੍ਰਾਪਤ ਡਰਾਈਵਿੰਗ ਟ੍ਰੇਨਿੰਗ ਸੈਂਟਰਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਸੈਂਟਰਾਂ ’ਤੇ ਉਮੀਦਵਾਰ ਨੂੰ ਹਾਈ ਕੁਆਲਿਟੀ ਡਰਾਈਵਿੰਗ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਜਿਹੜੇ ਲੋਕ ਟੈਸਟ ਕਲੀਅਰ ਕਰ ਲੈਣਗੇ ਉਨ੍ਹਾਂ ਨੂੰ ਡਰਾਈਵਿੰਗ ਲਾਈਸੈਂਸ ਬਨਵਾਉਣ ਸਮੇਂ ਦੋਬਾਰਾ ਟੈਸਟ ਨਹੀਂ ਦੇਣਾ ਪਵੇਗਾ। ਨਵੇਂ ਨਿਯਮ 1 ਜੁਲਾਈ, 2021 ਤੋਂ ਲਾਗੂ ਹੋ ਜਾਣਗੇ। ਮਾਨਤਾ ਪ੍ਰਾਪਤ ਕੇਂਦਰਾਂ ਵਲੋਂ ਦਿੱਤੀ ਗਈ ਮਾਨਤਾ ਪੰਜ ਸਾਲ ਲਈ ਲਾਗੂ ਰਹੇਗੀ ਅਤੇ ਇਸ ਦਾ ਨਵੀਨੀਕਰਨ ਵੀ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਸੂਬੇ ਦੇ ਸਕੂਲਾਂ ਲਈ ਵੱਡਾ ਐਲਾਨ

ਨਿਯਮਾਂ ਦਾ ਪਾਲਨ ਕਰਨ ਵਾਲੇ ਟ੍ਰੇਨਿੰਗ ਸੈਂਟਰਾਂ ਨੂੰ ਹੀ ਮਿਲੇਗੀ ਮਾਨਤਾ
ਇਥੇ ਇਹ ਵੀ ਦੱਸਣਯੋਗ ਹੈ ਕਿ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾਂ ਉਨ੍ਹਾਂ ਸੈਂਟਰਾਂ ਹੀ ਮਿਲੇਗੀ ਜਿਹੜੇ ਡਰਾਈਵਿੰਗ ਟਰੈਕ, ਆਈ. ਟੀ. ਅਤੇ ਬਾਇਓਮੈਟ੍ਰਿਕ ਸਿਸਟਮ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਸਿਖਲਾਈ ਨਾਲ ਸੰਬੰਧਤ ਮਾਪਦੰਡ ਪੂਰੇ ਕਰਨਗੇ। ਉਨ੍ਹਾਂ ਸੈਂਟਰਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ ਜਿੱਥੇ ਹਾਈ ਕੁਆਲਿਟੀ ਟ੍ਰੇਨਿੰਗ ਲਈ ਟਰੈਕ ਹੋਣਗੇ। ਇਨ੍ਹਾਂ ਸੈਂਟਰਾਂ ’ਤੇ ਮੋਟਰਵਾਹਨ ਐਕਟ, 1988 ਦੇ ਤਹਿਤ ਉਪਚਾਰੀ ਕੋਰਸ ਦਾ ਲਾਭ ਲਿਆ ਸਕੇਗਾ। ਮੰਤਰਾਲੇ ਅਨੁਸਾਰ ਹਲਕੇ ਵਾਹਨ ਦੀ ਸਿਖਲਾਈ 4 ਹਫਤੇ ਵਿਚ 29 ਘੰਟੇ ਅਤੇ ਮੱਧ ਤੇ ਭਾਰੀ ਵਾਹਨਾਂ ਲਈ 6 ਹਫ਼ਤਿਆਂ ਵਿਚ 38 ਘੰਟੇ ਹੋਣੀ ਚਾਹੀਦੀ ਹੈ। ਚਾਲਕਾਂ ਨੂੰ ਵਿਵਹਾਰ ਅਤੇ ਅਨੁਸ਼ਾਸਨ ਵੀ ਸਿਖਾਇਆ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਇਸ਼ਤਿਹਾਰ ਜਾਰੀ

ਟ੍ਰੇਨਿੰਗ ਲਈ ਸੂਬਾ ਸਰਕਾਰ ਨੂੰ ਭੇਜੋ ਅਰਜੀ
ਸੈਂਟਰ ਵਿਚ ਪਾਰਕਿੰਗ, ਰਿਵਰਸ ਡਰਾਈਵਿੰਗ, ਢਲਾਨ ਦੀ ਟ੍ਰੇਨਿੰਗ ਲਈ ਡਰਾਈਵਿੰਗ ਟਰੈਕ ਜ਼ਰੂਰੀ ਹੋਵੇਗਾ। ਜਿਹੜੇ ਲੋਕ ਇਸ ਤਰ੍ਹਾਂ ਦੀ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਚਲਾਉਣਾ ਚਾਹੁੰਦੇ ਹਨ, ਉਹ ਸੂਬਾ ਸਰਕਾਰ ਕੋਲ ਅਰਜੀ ਦਾਇਰ ਕਰ ਸਕਦੇ ਹਨ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਮਿਲੇ ਤਿੰਨ ਮੋਬਾਇਲ, ਹੋਇਆ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News