ਖੁਸ਼ਖਬਰੀ! ਹੁਣ ਕਿਸੇ ਵੀ ਜ਼ਿਲੇ 'ਚ ਰਹਿੰਦੇ ਹੋਏ ਬਣਵਾ ਸਕਦੇ ਹੋ ਡਰਾਈਵਿੰਗ ਲਾਈਸੈਂਸ

Friday, Nov 15, 2019 - 04:15 PM (IST)

ਖੁਸ਼ਖਬਰੀ! ਹੁਣ ਕਿਸੇ ਵੀ ਜ਼ਿਲੇ 'ਚ ਰਹਿੰਦੇ ਹੋਏ ਬਣਵਾ ਸਕਦੇ ਹੋ ਡਰਾਈਵਿੰਗ ਲਾਈਸੈਂਸ

ਜਲੰਧਰ : ਜੇਕਰ ਤੁਸੀਂ ਕਿਸੇ ਦੂਜੇ ਜ਼ਿਲੇ ਤੋਂ ਆ ਕੇ ਜਲੰਧਰ ਵਿਚ ਰਹਿ ਰਹੇ ਹੋ ਅਤੇ ਤੁਹਾਨੂੰ ਡਰਾਈਵਿੰਗ ਲਾਈਸੈਂਸ ਬਣਵਾਉਣਾ ਹੈ ਤਾਂ ਹੁਣ ਤੁਹਾਨੂੰ ਆਪਣੇ ਸਬੰਧਤ ਜ਼ਿਲੇ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇੱਥੇ ਜਲੰਧਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਤੋਂ ਡਾਈਵਿੰਗ ਲਾਈਸੈਂਸ ਬਣਵਾ ਸਕਦੇ ਹੋ। ਮੋਟਰ ਵ੍ਹੀਕਲ ਐਕਟ ਵਿਚ ਹਾਲ ਹੀ ਵਿਚ ਹੋਏ ਸੋਧ ਨੂੰ ਲਾਗੂ ਕਰਦੇ ਹੋਏ ਆਰ.ਟੀ.ਏ. ਨੇ ਇਹ ਸੁਵਿਧਾ ਦੇਣੀ ਸ਼ੁਰੂ ਕਰ ਦਿੱਤੀ ਹੈ।

ਲਰਨਿੰਗ ਤੋਂ ਲੈ ਕੇ ਪੱਕੇ ਡਰਾਈਵਿੰਗ ਲਾਈਸੈਂਸ ਬਣਵਾਉਣ ਵਿਚ ਇਹ ਸੁਵਿਧਾ ਮਿਲੇਗੀ। ਹਾਲਾਂਕਿ ਤੁਹਾਡਾ ਡਰਾਈਵਿੰਗ ਲਾਈਸੈਂਸ ਤੁਹਾਡੇ ਪਤੇ ਦਾ ਬਣੇਗਾ, ਜੋ ਤੁਹਾਡੇ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ ਜੋ ਤੁਸੀਂ ਐਡਰੈੱਸ ਪਰੂਫ ਦੇ ਤੌਰ 'ਤੇ ਦਿਓਗੇ। ਖਾਸ ਗੱਲ ਇਹ ਹੈ ਕਿ ਇਸ ਲਈ ਕੋਈ ਵਾਧੂ ਫੀਸ ਵੀ ਨਹੀਂ ਦੇਣੀ ਹੋਵੇਗੀ। ਤੁਹਾਡੇ ਕੋਲੋਂ ਓਹੀ ਸਰਕਾਰੀ ਫੀਸ ਲਈ  ਜਾਏਗੀ, ਜੋ ਹੋਰਾਂ ਤੋਂ ਲਈ ਜਾ ਰਹੀ ਹੈ।

ਇਸ ਸੁਵਿਧਾ ਦਾ ਵੱਡਾ ਲਾਭ ਨੋਕਰੀਪੇਸ਼ਾ ਲੋਕਾਂ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ, ਜੋ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਜਲੰਧਰ ਵਿਚ ਨੌਕਰੀ ਜਾਂ ਫਿਰ ਪੜ੍ਹਾਈ ਕਰ ਰਹੇ ਹਨ। ਆਰ.ਟੀ.ਏ. ਦੇ ਡਰਾਈਵਿੰਗ ਟਰੈਕ ਇੰਚਾਰਜ ਜਸਵਿੰਦਰ ਸਿੰੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਜੇ ਅਜਿਹੀਆਂ ਐਪਲੀਕੇਸ਼ਨਾਂ ਆਉਣੀਆਂ ਸ਼ੁਰੂ ਨਹੀਂ ਹੋਈਆਂ ਹਨ ਪਰ ਉਨ੍ਹਾਂ ਵੱਲੋਂ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਬਦਲਿਆ ਗਿਆ ਨਿਯਮ
ਮੋਟਰ ਵ੍ਹੀਕਲ ਐਕਟ ਦੇ ਸੈਕਸ਼ਨ 9 ਦੇ ਸਬ ਸੈਕਸ਼ਨ ਇਕ ਵਿਚ ਪਹਿਲਾਂ ਇਹ ਵਿਵਸਥਾ ਸੀ ਕਿ ਡਰਾਈਵਿੰਗ ਲਾਈਸੈਂਸ ਓਹੀ ਅਥਾਰਿਟੀ ਬਣਾ ਸਕਦੀ ਹੈ, ਜਿਸ ਦੇ ਅਧਿਕਾਰ ਖੇਤਰ ਵਿਚ ਬਿਨੈਕਾਰ ਰਹਿੰਦਾ ਹੋਵੇ। ਫਿਰ ਐਕਟ ਵਿਚ ਹੋਏ ਸੋਧ ਤੋਂ ਬਾਅਦ ਇਸ ਸੈਕਸ਼ਨ ਵਿਚ ਖੇਤਰ ਦੀ ਲਾਈਸੈਂਸਿੰਗ ਅਥਾਰਿਟੀ ਨੂੰ ਸੂਬੇ ਦੀ ਲਾਈਸੈਂਸਿੰਗ ਅਥਾਰਿਟੀ ਨਾਲ ਬਦਲ ਦਿੱਤਾ ਗਿਆ ਹੈ। ਇਸ ਲਿਹਾਜ ਨਾਲ ਹੁਣ ਜਲੰਧਰ ਹੀ ਨਹੀਂ ਸਗੋਂ ਪੰਜਾਬ ਵਿਚ ਕਿਸੇ ਵੀ ਜ਼ਿਲੇ ਦਾ ਰਹਿਣ ਵਾਲਾ ਵਿਅਕਤੀ ਕਿਸੇ ਵੀ ਦੂਜੇ ਜ਼ਿਲੇ ਵਿਚ ਡਰਾਈਵਿੰਗ ਲਾਈਸੈਂਸ ਬਣਵਾ ਸਕਦਾ ਹੈ।


author

cherry

Content Editor

Related News