ਟਰੈਕ ''ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਦਾ ਦਾਅਵਾ, ''ਬਿਨਾਂ ਟੈਸਟ ਦੇ ਲੈ ਜਾਓ ਡਰਾਈਵਿੰਗ ਲਾਈਸੈਂਸ''

8/7/2020 12:12:39 PM

ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ ’ਤੇ ਸੈਕਟਰ-32 ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਕੋਰੋਨਾ ਕਾਲ ’ਚ ਜਿੱਥੇ ਆਮ ਲੋਕਾਂ ਨੂੰ ਆਪਣੇ ਲਾਈਸੈਂਸ ਬਣਵਾਉਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਟਰੈਕ ’ਤੇ ਨਿਯੁਕਤ ਨਵਾਂ ਸੁਰੱਖਿਆ ਮੁਲਾਜ਼ਮ ਲੋਕਾਂ ਦੇ ਕੰਮਾਂ ਬਦਲੇ ਖੁੱਲ੍ਹੇਆਮ ਇਕ ਤਰ੍ਹਾਂ ਦਾ ਲਗਾਨ ਵਸੂਲ ਰਿਹਾ ਹੈ, ਜੋ ਡਰਾਈਵਿੰਗ ਟੈਸਟ ਦੇਣ ਲਈ ਆਉਣ ਵਾਲੇ ਬਿਨੈਕਾਰਾਂ ਨੂੰ ਅੰਦਰਖਾਤੇ ਬਿਨਾਂ ਕਿਸੇ ਪਰੇਸ਼ਾਨੀ ਅਤੇ ਟੈਸਟ ਦੇ ਲਾਈਸੈਂਸ ਬਣਵਾ ਕੇ ਦੇਣ ਦੇ ਦਾਅਵੇ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ 'ਚ 'ਮੌਤ ਦਰ' ਨੇ ਉਡਾਈ ਸਰਕਾਰ ਦੀ ਨੀਂਦ, 4 ਜ਼ਿਲ੍ਹਿਆਂ ਦੇ ਹਾਲਾਤ ਬੇਹੱਦ ਡਰਾਉਣੇ

ਜਿਸ ਲਈ ਉਹ ਸ਼ਰੇਆਮ ਮੰਨ ਰਿਹਾ ਹੈ ਕਿ ਉਸ ਦੀ ਸੈਟਿੰਗ ਹੈ ਅਤੇ ਉਹ ਟੈਸਟ ਦਿੱਤੇ ਬਿਨਾਂ ਹੀ ਲਾਈਸੈਂਸ ਬਣਵਾ ਦੇਵੇਗਾ, ਜਿਸ ਨਾਲ ਸੁਰੱਖਿਆ ਮੁਲਾਜ਼ਮ ਅਤੇ ਟਰੈਕ ਦੇ ਮੁਲਾਜ਼ਮਾਂ ਦੀ ਆਪਸੀ ਭਾਈਵਾਲੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਟਰੈਕ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਇਕ ਆਡੀਓ ਰਿਕਾਰਡਿੰਗ ‘ਜਗ ਬਾਣੀ’ ਨੂੰ ਮਿਲੀ ਹੈ, ਜਿਸ ’ਚ ਉਹ ਸ਼ਰੇਆਮ ਇਕ ਵਿਅਕਤੀ ਨੂੰ ਕਹਿ ਰਿਹਾ ਹੈ ਕਿ 3 ਹਜ਼ਾਰ ਰੁਪਏ ਦਿਓ ਤਾਂ ਸਾਰਾ ਕੰਮ ਉਹ ਖੁਦ ਹੀ ਕਰਵਾ ਦੇਵੇਗਾ।

ਇਹ ਵੀ ਪੜ੍ਹੋ : ਬੇਰਹਿਮ ਚਾਚੇ ਨੇ ਜਾਨਵਰਾਂ ਵਾਂਗ ਘੜੀਸਦਿਆਂ ਕੁੱਟੇ ਭਤੀਜੇ, ਵਾਰਦਾਤ ਕੈਮਰੇ 'ਚ ਕੈਦ

ਰਿਕਾਰਡਿੰਗ ’ਚ ਉਕਤ ਸੁਰੱਖਿਆ ਮੁਲਾਜ਼ਮ ਦਾਅਵਾ ਕਰ ਰਿਹਾ ਹੈ ਕਿ ਉਹ ਏਜੰਟਾਂ ਤੋਂ ਵੀ ਘੱਟ ਸਮੇਂ ’ਚ ਅਪੁਆਇੰਟਮੈਂਟ ਲੈ ਕੇ ਬਿਨਾਂ ਕਿਸੇ ਟੈਸਟ ਅਤੇ ਪਰੇਸ਼ਾਨੀ ਦੇ ਲਾਈਸੈਂਸ ਬਣਵਾ ਦੇਵੇਗਾ। ਸੁਰੱਖਿਆ ਮੁਲਾਜ਼ਮ ਨੇ ਕਿਹਾ ਕਿ ਉਸ ਦੀ ਟਰੈਕ ’ਤੇ ਮੌਜੂਦ ਮੁਲਾਜ਼ਮਾਂ ਨਾਲ ਸਿੱਧੀ ਮਿਲੀ-ਭੁਗਤ ਹੈ ਅਤੇ ਮੁਲਾਜ਼ਮ ਖੁਦ ਹੀ ਅਪੁਆਇੰਟਮੈਂਟ ਲੈ ਕੇ ਬਿਨਾਂ ਕਿਸੇ ਡਰਾਈਵਿੰਗ ਟੈਸਟ ਦੇ ਲਾਇਸੈਂਸ ਬਣਾ ਕੇ ਉਸ ਦੇ ਗਾਹਕਾਂ ਨੂੰ ਮੁਹੱਈਆ ਕਰਵਾ ਦਿੰਦੇ ਹਨ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ


Babita

Content Editor Babita