ਕੈਸ਼ ਵੈਨ ਨੂੰ ਲੁੱਟਣ ਤੋਂ ਬਚਾਉਣ ਵਾਲਾ ਡਰਾਈਵਰ ਸਨਮਾਨਿਤ
Tuesday, Sep 26, 2017 - 03:17 PM (IST)

ਜਗਰਾਓਂ (ਭੰਡਾਰੀ) : ਡੇਢ ਕਰੋੜ ਤੋਂ ਵਧੇਰੇ ਵਾਲੀ ਕੈਸ਼ ਵੈਨ ਨੂੰ ਲੁਟੇਰਿਆਂ ਦੀ ਗੋਲਾਬਾਰੀ ਤੋਂ ਸੁਰੱਖਿਅਤ ਕੱਢ ਕੇ ਥਾਣੇ ਪਹੁੰਚਾਉਣ ਵਾਲੇ ਡਰਾਈਵਰ ਨੂੰ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ 21 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਕੈਸ਼ ਵੈਨ ਦੇ ਡਰਾਈਵਰ ਸਿਕੰਦਰ ਸਿੰਘ ਵਾਸੀ ਲੋਹਟਬੱਦੀ ਨੂੰ ਕਿਸੇ ਸੰਸਥਾ ਜਾਂ ਪ੍ਰਸ਼ਾਸਨ ਵਲੋਂ ਕੋਈ ਸਨਮਾਨ ਨਹੀਂ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਜਦੋਂ ਐੱਸ. ਐੱਸ. ਪੀ. ਸੁਰਜੀਤ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਨੇ ਸਿਕੰਦਰ ਸਿੰਘ ਡਰਾਈਵਰ ਨੂੰ ਆਪਣੇ ਦਫਤਰ 'ਚ ਬੁਲਾ ਕੇ ਸਨਮਾਨ ਪੱਤਰ ਦੇ ਕੇ ਅਤੇ 21 ਹਜ਼ਾਰ ਰੁਪਿਆ ਨਕਦੀ ਭੇਂਟ ਕੀਤੀ। ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ, 2015 ਨੂੰ ਸਿਕੰਦਰ ਸਿੰਘ ਐਕਸਿਸ ਬੈਂਕ ਦੀ ਕੈਸ਼ ਵੈਨ, ਜਿਸ 'ਚ ਇਕ ਕਰੋੜ, 63 ਲੱਖ ਰੁਪਏ ਦੀ ਨਕਦੀ ਸੀ। ਇਹ ਵੈਨ ਪਿੰਡ ਹਕੂਮਤ ਸਿੰਘ ਵਾਲਾ 'ਚ ਐਕਸਿਸ ਬੈਂਕ ਦੀ ਬ੍ਰਾਂਚ ਨੇੜੇ ਕੈਸ਼ ਵੈਨ 'ਤੇ ਸਕਾਰਪੀਓ 'ਚ ਸਵਾਰ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਸਿਕੰਦਰ ਸਿੰਘ ਨੇ ਹੁਸ਼ਿਆਰੀ ਨਾਲ ਕੈਸ਼ ਵੈਨ ਭਜਾ ਕੇ ਸਿੱਧਾ ਥਾਣੇ ਘੱਲ ਖੁਰਦ 'ਚ ਪਹੁੰਚਾ ਦਿੱਤੀ ਸੀ।