60 ਕਿਲੋ ਭੁੱਕੀ ਸਮੇਤ ਰੋਡਵੇਜ਼ ਦਾ ਡਰਾਈਵਰ ਤੇ ਕੰਡਕਟਰ ਕਾਬੂ, ਇਨ੍ਹਾਂ ਸ਼ਹਿਰਾਂ ''ਚ ਕਰਦੇ ਸਨ ਸਪਲਾਈ
Saturday, Feb 04, 2023 - 04:02 AM (IST)
ਮੋਹਾਲੀ (ਸੰਦੀਪ) : ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੂੰ ਕ੍ਰਾਈਮ ਬ੍ਰਾਂਚ ਨੇ ਭੁੱਕੀ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੰਗਰੂਰ ਨਿਵਾਸੀ ਡਰਾਈਵਰ ਜਸਵੰਤ ਸਿੰਘ (40) ਤੇ ਮੋਹਾਲੀ ਨਿਵਾਸੀ ਕੰਡਕਟਰ ਗੁਰਪ੍ਰੀਤ ਸਿੰਘ (32) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਦੇ ਕਬਜ਼ੇ ’ਚੋਂ 60 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਜੋਸ਼ੀਮਠ ਵਰਗੀ ਤਬਾਹੀ, ਡੋਡਾ 'ਚ ਜ਼ਮੀਨ ਖਿਸਕਣ ਕਾਰਨ ਮਕਾਨਾਂ ’ਚ ਆਈਆਂ ਤਰੇੜਾਂ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਚੰਡੀਗੜ੍ਹ ਤੋਂ ਜੈਪੁਰ ਰੂਟ ’ਤੇ ਬੱਸ ਚਲਾਉਂਦੇ ਸਨ। ਇਸ ਦੌਰਾਨ ਜੈਪੁਰ ਤੋਂ ਭੁੱਕੀ ਦੀ ਖੇਪ ਲੈ ਕੇ ਆਉਂਦੇ ਅਤੇ ਚੰਡੀਗੜ੍ਹ, ਮੋਹਾਲੀ, ਸੰਗਰੂਰ ਅਤੇ ਖਰੜ ਵਿੱਚ ਸਪਲਾਈ ਕਰਦੇ ਸਨ। ਸੈਕਟਰ-36 ਥਾਣਾ ਪੁਲਸ ਨੇ ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਪੁੱਛਗਿੱਛ ਵਿੱਚ ਇਸ ਗੱਲ ਦਾ ਪਤਾ ਲਾਏਗੀ ਕਿ ਮੁਲਜ਼ਮ ਜੈਪੁਰ 'ਚ ਕਿੱਥੋਂ ਤੇ ਕਿਸ ਤੋਂ ਖੇਪ ਲੈ ਕੇ ਆਉਂਦੇ ਸਨ ਅਤੇ ਕਿਸ-ਕਿਸ ਨੂੰ ਸਪਲਾਈ ਕਰਦੇ ਸਨ। ਉਹ ਸਰਕਾਰੀ ਬੱਸ ਵਿੱਚ ਇਹ ਸਮੱਗਲਿੰਗ ਕਦੋਂ ਤੋਂ ਕਰ ਰਹੇ ਸਨ।
ਇਹ ਵੀ ਪੜ੍ਹੋ : ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ, ਹੋਟਲ ਅਤੇ ਸਪਾ ਸੈਂਟਰ ਬਣੇ ਇਸ ਦੇ ਮੁੱਖ ਅੱਡੇ
ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਗੁਰਜੀਵਨ ਸਿੰਘ ਦੀ ਨਿਗਰਾਨੀ 'ਚ ਸ਼ੁੱਕਰਵਾਰ ਕ੍ਰਾਈਮ ਬ੍ਰਾਂਚ ਦੀ ਟੀਮ ਸੈਕਟਰ-43 ਬੱਸ ਸਟੈਂਡ ਦੇ ਨੇੜੇ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੀ ਸੀ। ਇਸ ਸਮੇਂ ਬੱਸ ਸਟੈਂਡ ਦੇ ਪਿਛਲੇ ਪਾਸੇ ਜੰਗਲੀ ਏਰੀਏ 'ਚ 2 ਵਿਅਕਤੀਆਂ ਨੂੰ ਕੁਝ ਲਿਜਾਂਦੇ ਹੋਏ ਵੇਖਿਆ ਗਿਆ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਵਜੋਂ ਪਛਾਣ ਦੱਸੀ। ਪੁਲਸ ਨੇ ਉਨ੍ਹਾਂ ਕੋਲੋਂ 60 ਕਿੱਲੋ ਭੁੱਕੀ ਬਰਾਮਦ ਕੀਤੀ, ਜੋ ਉਹ ਸਪਲਾਈ ਕਰਨ ਦੀ ਫਿਰਾਕ ਵਿੱਚ ਸਨ।
ਇਹ ਵੀ ਪੜ੍ਹੋ : ਅਜਬ-ਗਜ਼ਬ: 90 ਲੱਖ ਦੀ ਲਾਗਤ ਨਾਲ ਬਣਾਇਆ ਖੁਦ ਦਾ ਜਹਾਜ਼, ਬਚਪਨ ਦਾ ਸੁਪਨਾ ਕੀਤਾ ਪੂਰਾ
2800 ਰੁਪਏ ਕਿਲੋ ਲਿਆ ਕੇ 4 ਤੋਂ 5 ਹਜ਼ਾਰ ਰੁਪਏ ’ਚ ਵੇਚਦੇ ਸਨ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਜੈਪੁਰ ਤੋਂ 2800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਲੈ ਕੇ ਆਉਂਦੇ ਸਨ ਤੇ ਇੱਥੇ ਲਿਆ ਕੇ ਚੰਡੀਗੜ੍ਹ, ਮੋਹਾਲੀ, ਸੰਗਰੂਰ ਅਤੇ ਖਰੜ 'ਚ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਦਿੰਦੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।