ਇਕ ਹੀ ਪਰਿਵਾਰ ਦੇ 4 ਬੱਚਿਆਂ ਦੀ ਚਾਹ ਪੀਣ ਨਾਲ ਵਿਗੜੀ ਹਾਲਤ
Sunday, Feb 18, 2018 - 12:55 AM (IST)

ਬਟਾਲਾ, (ਬੇਰੀ, ਸੈਂਡੀ)- ਚਾਹ ਪੀਣ ਕਾਰਨ 4 ਬੱਚਿਆਂ ਦੀ ਹਾਲਤ ਵਿਗੜਨ ਦਾ ਸਮਾਚਾਰ ਹੈ। ਬੀਮਾਰ ਬੱਚਿਆਂ ਦੀ ਮਾਤਾ ਗੁਰਦੀਪ ਕੌਰ ਪਤਨੀ ਅਵਤਾਰ ਸਿੰਘ ਵਾਸੀ ਭਾਗੋਵਾਲ ਨੇ ਦੱਸਿਆ ਕਿ ਸਵੇਰੇ ਉੱਠ ਕੇ ਰੋਜ਼ਾਨਾ ਦੀ ਤਰ੍ਹਾਂ ਚਾਹ ਬਣਾਈ ਸੀ ਤੇ ਪੂਰੇ ਪਰਿਵਾਰ ਨੇ ਚਾਹ ਪੀਤੀ ਸੀ। ਚਾਹ ਪੀਣ ਤੋਂ ਬਾਅਦ ਨਵਦੀਪ ਕੌਰ (17), ਜਗਦੀਤ ਸਿੰਘ (14), ਗਗਨਦੀਪ ਸਿੰਘ (12) ਤੇ ਮਲਕੀਤ ਸਿੰਘ (4), ਜਿਨ੍ਹਾਂ 'ਚੋਂ ਦੋ ਸਕੂਲ ਚਲੇ ਗਏ ਤੇ ਦੋ ਘਰ ਹੀ ਸਨ। ਇਕ ਘੰਟੇ ਬਾਅਦ ਹੀ ਚਾਰੇ ਬੱਚਿਆਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ, ਜਿਸ 'ਤੇ ਤੁਰੰਤ ਚਾਰਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚਿਆਂ ਨੂੰ ਠੀਕ ਦੱਸਿਆ।