DRI ਮਹਿਕਮਾ ਖਜੂਰ ਨੂੰ ਸਕ੍ਰੈਪ ਦੱਸ ਕੇ ਦਰਾਮਦ ਕਰਨ ਵਾਲੀਆਂ ਇੰਪੋਰਟ ਕੰਪਨੀਆਂ ਦੀ ਜਾਂਚ ’ਚ ਜੁਟਿਆ
Wednesday, Dec 30, 2020 - 03:00 PM (IST)
ਲੁਧਿਆਣਾ (ਸੇਠੀ) : ਹਾਲ ਹੀ ’ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਲੁਧਿਆਣਾ ਵੱਲੋਂ ਜ਼ਬਤ 10 ਕੰਟੇਨਰਾਂ, ਜਿਨ੍ਹਾਂ ਵਿਚ ਸ¬ਕ੍ਰੈਪ ਦੀ ਆੜ ’ਚ ਡ੍ਰਾਈ ਡੇਟਸ (ਸੁੱਕੀਆਂ ਖਜੂਰਾਂ) ਦਰਾਮਦ ਕੀਤੀਆਂ ਜਾਂਦੀਆਂ ਸਨ। ਜਿਸ ਦੀ ਅਗਲੀ ਜਾਂਚ ’ਚ ਮਹਿਕਮੇ ਨੇ ਮਹਾਨਗਰ ਦੇ ਕਈ ਵੱਡੇ ਇੰਪੋਰਟ ਘਰਾਣਿਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੜੇ ਗਏ 10 ਕੰਟੇਨਰ ਜਿਨ੍ਹਾਂ ਇੰਪੋਰਟ ਕੰਪਨੀਆਂ ਵੱਲੋਂ ਦਰਾਮਦ ਕੀਤੇ ਗਏ ਹਨ, ਉਨ੍ਹਾਂ ’ਚੋਂ 2 ਨਿੱਜੀ ਕੰਪਨੀਆਂ ਦੇ ਪਤੇ ਜਾਂਚ ਦੌਰਾਨ ਫਰਜ਼ੀ ਪਾਏ ਗਏ, ਜਦੋਂਕਿ ਕੁਝ ਫਰਾਰ ਦੱਸੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ’ਚ ਮਹਿਕਮੇ ਵੱਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਸਮੱਗਲਿੰਗ ਦੇ ਮਾਮਲੇ ਦੀ ਜਾਂਚ ਲਈ ਗਈ ਟੀਮ ’ਤੇ ਔਰਤਾਂ ਨੇ ਕੀਤਾ ਹਮਲਾ
ਮਹਿਕਮੇ ਬੰਦਰਗਾਹ ਦੀਆਂ ਐਂਟਰੀਆਂ ਕਰੇਗਾ ਚੈੱਕ
ਇਸ ਦੇ ਨਾਲ ਮਹਿਕਮਾ ਬੰਦਰਗਾਹ ਦੀਆਂ ਐਂਟਰੀਆਂ ਵੀ ਚੈੱਕ ਕਰ ਰਿਹਾ ਹੈ, ਜਦੋਂਕਿ ਪੜਤਾਲ ਜਾਰੀ ਹੈ ਕਿ ਇਹ ਫਰਜ਼ੀਵਾੜਾ ਕਦੋਂ ਤੋਂ ਚਲਾਇਆ ਜਾ ਰਿਹਾ ਸੀ ਅਤੇ ਸਰਕਾਰ ਦੇ ਰੈਵੇਨਿਊ ਨੂੰ ਕਿੰਨਾ ਚੂਨਾ ਲਾਇਆ ਜਾ ਚੁੱਕਾ ਹੈ। ਆਉਣ ਵਾਲੇ ਸਮੇਂ ਵਿਚ ਲੁਧਿਆਣਾ ਵਿਚ ਹੋਰ ਇਨਲੈਂਡ ਕੰਟੇਨਰ ਡਿਪੂ ਪੋਰਟਾਂ ’ਤੇ ਵੀ ਮਹਿਕਮਾ ਕਾਰਵਾਈ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਰਵਨੀਤ ਬਿੱਟੂ ਖ਼ਿਲਾਫ਼ ਫੁਟਿਆ ਭਾਜਪਾ ਦਾ ਗੁੱਸਾ, ਪੁਤਲਾ ਸਾੜ ਕੀਤਾ ਰੋਸ ਪ੍ਰਦਰਸ਼ਨ
ਕਸਟਮ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇੰਨੇ ਵੱਡੇ ਸਕੈਮ ਨੂੰ ਚਲਾਉਣਾ ਮੁਸ਼ਕਲ
ਕਸਟਮ ਮਹਿਕਮੇ ਦੀ ਮਿਲੀਭੁਗਤ ਤੋਂ ਬਿਨਾਂ ਇੰਨੇ ਵੱਡੇ ਟੈਕਸ ਸਕੈਮ ਕਰਨਾ ਮੁਸ਼ਕਲ ਹੈ ਕਿਉਂਕਿ ਜਦੋਂ ਡੀ. ਆਰ. ਆਈ. ਵਿਭਾਗ ਨੇ ਇਨ੍ਹਾਂ 10 ਕੰਟੇਨਰਾਂ ਨੂੰ ਫੜਿਆ ਸੀ, ਉਦੋਂ ਤੱਕ ਕਸਟਮ ਮਹਿਕਮੇ ਵੱਲੋਂ 5 ਕੰਟੇਨਰਾਂ ਨੂੰ ਕਲੀਅਰੈਂਸ ਦਿੱਤੀ ਜਾ ਚੁੱਕੀ ਸੀ। ਇਥੇ ਉਸ ਕਸਟਮ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲਗਦਾ ਹੈ, ਜਿਨ੍ਹਾਂ ਨੇ ਇਨ੍ਹਾਂ 5 ਖਜੂਰ ਨਾਲ ਲੱਦੇ ਕੰਟੇਨਰਾਂ ਨੂੰ ਅੱਖਾਂ ਮੀਟ ਕੇ ਸ¬ਕ੍ਰੈਪ ਡੈਕਲੇਰੇਸ਼ਨ ਦੇ ਨਾਲ ਬਿਨਾਂ ਕੋਈ ਚੈਕਿੰਗ ਦੇ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਕਸਟਮ ਦੇ ਉੱਚ ਅਧਿਕਾਰੀਆਂ ’ਤੇ ਵੀ ਸ਼ੱਕ ਦੀ ਸੂਈ ਹੈ, ਜਿਨ੍ਹਾਂ ਨੂੰ ਇੰਨੇ ਵੱਡੇ ਗਬਨ ਦੀ ਕੋਈ ਜਾਣਕਾਰੀ ਨਹੀਂ। ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਪੋਰਟ ਸ਼ਹਿਰ ਤੋਂ ਕਾਫੀ ਦੂਰ ਹੈ, ਜਿਸ ਕਾਰਨ ਵਿਭਾਗ ਦੀ ਇਸ ’ਤੇ ਓਨੀ ਨਜ਼ਰ ਨਹੀਂ ਜਾਂਦੀ, ਜਿਸ ਦਾ ਫਾਇਦਾ ਲੈ ਕੇ ਚੋਰੀ ਕਰਨ ਵਾਲੇ ਇਸ ਬੰਦਰਗਾਹ ਦੀ ਜ਼ਿਆਦਾ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ : ਇਤਿਹਾਸ ’ਚ ਪਹਿਲੀ ਵਾਰ ਅੰਨਦਾਤਾ ਦੀ ਹੋਈ ਬੇਧਿਆਨੀ : ਜਾਖੜ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।