ਗੰਦਗੀ ਕਾਰਨ ਨਿਕਾਸੀ ਨਾਲਾ ਹੋਇਆ ਓਵਰਫਲੋ

Thursday, Jul 06, 2017 - 01:26 PM (IST)

ਕਾਠਗੜ੍ਹ(ਰਾਜੇਸ਼)— ਸਨਅਤੀ ਖੇਤਰ ਟੌਂਸਾ ਦੇ ਨਜ਼ਦੀਕ ਇਕ ਦਵਾਈਆਂ ਦੀ ਫੈਕਟਰੀ ਦੀ ਚਾਰਦੀਵਾਰੀ ਦੀ ਰਿਪੇਅਰ ਕੀਤੇ ਜਾਣ ਦੌਰਾਨ ਲਿੰਕ ਸੜਕ ਦੇ ਨਾਲ ਗੰਦੇ ਪਾਣੀ ਦੇ ਨਾਲੇ 'ਚ ਕਚਰਾ ਆਦਿ ਡਿੱਗ ਜਾਣ ਕਰਕੇ ਗੰਦਾ ਪਾਣੀ ਸੜਕ 'ਤੇ ਆਉਣਾ ਸ਼ੁਰੂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਟੌਂਸਾ ਦੇ ਨਜ਼ਦੀਕ ਇਕ ਦਵਾਈਆਂ ਦੀ ਫੈਕਟਰੀ ਦੇ ਨਾਲੋਂ ਲਿੰਕ ਸੜਕ ਪਿੰਡ ਟੌਂਸਾ ਅਤੇ ਭੋਲੇਵਾਲ ਨੂੰ ਜਾਂਦੀ ਹੈ। ਇਸ ਸੜਕ ਦੇ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਵੀ ਬਣਾਇਆ ਹੋਇਆ ਹੈ, ਬੀਤੇ ਕੁਝ ਦਿਨਾਂ ਤੋਂ ਫੈਕਟਰੀ ਵੱਲੋਂ ਬਾਊਂਡਰੀ ਦੀ ਰਿਪੇਅਰ ਕੀਤੀ ਜਾ ਰਹੀ ਹੈ, ਪਰ ਬਚਿਆ ਕਚਰਾ ਆਦਿ ਨਾਲੇ 'ਚ ਡਿੱਗਣ ਕਾਰਨ ਨਾਲੇ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ 'ਤੇ ਆ ਰਿਹਾ ਹੈ, ਜਿਸ ਕਾਰਨ ਸੜਕ ਦੇ ਟੁੱਟਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਕੰਧ ਨੂੰ ਪਾਣੀ ਲਾਉਣ ਸਮੇਂ ਵੀ ਜ਼ਿਆਦਾਤਰ ਪਾਣੀ ਸੜਕ 'ਤੇ ਹੀ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਲਿੰਕ ਸੜਕ ਕੁਝ ਮਹੀਨੇ ਪਹਿਲਾਂ ਹੀ ਬਣਾਈ ਗਈ ਹੈ। ਲੋਕਾਂ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਕਿ ਫੈਕਟਰੀ ਪ੍ਰਬੰਧਕਾਂ ਨੂੰ ਸੜਕ ਅਤੇ ਨਾਲੇ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾਵੇ।


Related News