ਨਵੀਂ ਵਾਰਡਬੰਦੀ ਦਾ ਡਰਾਫਟ ਵਾਇਰਲ, ਕੌਂਸਲਰ ਬਣਨ ਦੇ ਇੱਛੁਕ ਆਗੂਆਂ ਦੀਆਂ ਵਧੀਆਂ ਧੜਕਣਾਂ

05/27/2023 1:24:40 AM

ਜਲੰਧਰ (ਖੁਰਾਣਾ)–ਕੁਝ ਸਾਲ ਪਹਿਲਾਂ ਜਲੰਧਰ ਨਿਗਮ ਦੀਆਂ ਹੱਦਾਂ ਵਿਚ ਵਾਧਾ ਕਰ ਕੇ 12 ਪਿੰਡ ਨਿਗਮ ਦੀ ਹੱਦ ਵਿਚ ਜੋੜੇ ਗਏ ਸਨ, ਜਿਸ ਕਾਰਨ ਇਸ ਵਾਰ ਜਲੰਧਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਾਰਡਬੰਦੀ ਕਰਨੀ ਪਈ। ਨਵੀਂ ਵਾਰਡਬੰਦੀ ਦਾ ਡਰਾਫਟ ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਈ ਡੀਲਿਮੀਟੇਸ਼ਨ ਬੋਰਡ ਦੀ ਮੀਟਿੰਗ ਵਿਚ ਰੱਖਿਆ ਗਿਆ ਸੀ, ਜਿਸ ਦੀ ਸਾਫਟ ਕਾਪੀ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਸ਼ਹਿਰ ਦੇ ਹਜ਼ਾਰਾਂ ਟੈਲੀਫੋਨਾਂ ਵਿਚ ਵਾਰਡਬੰਦੀ ਦਾ ਡਰਾਫਟ ਘੁੰਮਣ ਲੱਗਾ।

ਇਹ ਖ਼ਬਰ ਵੀ ਪੜ੍ਹੋ : ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ NIA ਪੱਜੀ ਹਾਈਕੋਰਟ

ਨਵੀਂ ਵਾਰਡਬੰਦੀ ਵਿਚ ਜਿਸ ਤਰ੍ਹਾਂ ਵਾਰਡ ਬਣਾਏ ਗਏ ਹਨ ਅਤੇ ਉਨ੍ਹਾਂ ਦੀਆਂ ਹੱਦਾਂ ਬਾਰੇ ਲਿਖਿਆ ਗਿਆ ਹੈ, ਉਹ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ। ਇਸ ਲਈ ਵਧੇਰੇ ਆਗੂ ਵਾਰਡਬੰਦੀ ਦੇ ਨਕਸ਼ੇ ਦੀ ਉਡੀਕ ਕਰ ਰਹੇ ਹਨ, ਜਿਸ ਦੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਵਾਰਡਬੰਦੀ ਦਾ ਜਿਹੜਾ ਡਰਾਫਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਉਸ ਦਾ ਅਜੇ ਨੋਟੀਫਿਕੇਸ਼ਨ ਨਹੀਂ ਹੋਇਆ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਜਨਤਾ ਕੋਲੋਂ ਇਤਰਾਜ਼ ਮੰਗੇ ਜਾਣਗੇ। ਫਿਰ ਹੀ ਉਸ ਵਿਚ ਬਦਲਾਅ ਸੰਭਵ ਹਨ।

ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

‘ਆਪ’ ਵਿਚ ਸ਼ਾਮਲ ਹੋਏ ਕਈ ਕਾਂਗਰਸੀ ਨਵੀਂ ਵਾਰਡਬੰਦੀ ਤੋਂ ਮਾਯੂਸ

ਨਵੀਂ ਵਾਰਡਬੰਦੀ ਨੂੰ ਤਿਆਰ ਕਰਨ ਦਾ ਕੰਮ ਅੱਜ ਤੋਂ ਕਈ ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਸ਼ੁਰੂ ਕੀਤਾ ਸੀ। ਉਦੋਂ ਵਾਰਡਬੰਦੀ ਨੂੰ ਤਿਆਰ ਕਰਨ ਲਈ ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਸਪੁੱਤਰ ਰਾਜਨ ਅਰੋੜਾ, ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ, ਉੱਤਰੀ ਹਲਕੇ ਇੰਚਾਰਜ ਦਿਨੇਸ਼ ਢੱਲ ਅਤੇ ਉਨ੍ਹਾਂ ਦੇ ਭਰਾ ਬੌਬੀ ਢੱਲ ਅਤੇ ਕੈਂਟ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਤੋਂ ਇਲਾਵਾ ਮੈਡਮ ਰਾਜਵਿੰਦਰ ਕੌਰ ਨੇ ਵੀ ਪੂਰੀ ਮਨਮਰਜ਼ੀ ਚਲਾਈ ਸੀ।

ਇਹ ਵੀ ਪੜ੍ਹੋ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਈ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ

ਉਦੋਂ ਇਨ੍ਹਾਂ ਸਾਰੇ ਆਗੂਆਂ ਨੇ ਜਲੰਧਰ ਨਿਗਮ ਵਿਚ ਮਜ਼ਬੂਤ ਥੰਮ੍ਹ ਮੰਨੇ ਜਾਂਦੇ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿਚ ਜ਼ਬਰਦਸਤ ਕੱਟ-ਵੱਢ ਕੀਤੀ ਸੀ। ਵਾਰਡਬੰਦੀ ਦੀ ਪ੍ਰਕਿਰਿਆ ਦੌਰਾਨ ਹੀ ਲੋਕ ਸਭਾ ਦੀ ਜ਼ਿਮਨੀ ਚੋਣ ਆ ਗਈ, ਜਿਸ ਦੌਰਾਨ ਕਾਂਗਰਸ ਦੇ ਵਿਧਾਇਕ ਰਹੇ ਸੁਸ਼ੀਲ ਰਿੰਕੂ ਦੀ ‘ਆਪ’ ਵਿਚ ਐਂਟਰੀ ਹੋਈ। ਸੁਸ਼ੀਲ ਰਿੰਕੂ ਦੇ ਸਮਰਥਨ ਵਿਚ ਕਾਂਗਰਸ ਦੇ ਕਈ ਸਾਬਕਾ ਕੌਂਸਲਰਾਂ ਨੇ ‘ਆਪ’ ਜੁਆਇਨ ਕਰ ਲਈ। ਉਨ੍ਹਾਂ ਨੂੰ ਆਸ ਸੀ ਕਿ ‘ਆਪ’ ਵਿਚ ਜਾਣ ਤੋਂ ਬਾਅਦ ਉਨ੍ਹਾਂ ਦੇ ਵਾਰਡ ਉਨ੍ਹਾਂ ਦੀ ਮਰਜ਼ੀ ਮੁਤਾਬਕ ਬਣਨਗੇ ਪਰ ਨਵੇਂ ਘਟਨਾਕ੍ਰਮ ਤਹਿਤ ਪੁਰਾਣੀ ਅਤੇ ‘ਆਪ’ ਵਿਧਾਇਕਾਂ ਵੱਲੋਂ ਤਿਆਰ ਕੀਤੀ ਗਈ ਵਾਰਡਬੰਦੀ ਨੂੰ ਹੀ ਮਨਜ਼ੂਰ ਕਰ ਦਿੱਤਾ ਗਿਆ। ਨਵੀਂ ਵਾਰਡਬੰਦੀ ਦਾ ਡਰਾਫਟ ਜਲੰਧਰ ਪਹੁੰਚਣ ਤੋਂ ਬਾਅਦ ਹੁਣ ਕਾਂਗਰਸੀ ਆਗੂ ਬਹੁਤ ਮਾਯੂਸ ਹਨ, ਜਿਨ੍ਹਾਂ ਨੇ ਲੰਘੀ ਜ਼ਿਮਨੀ ਚੋਣ ਵਿਚ ‘ਆਪ’ ਦੀ ਖੁੱਲ੍ਹ ਕੇ ਮਦਦ ਕੀਤੀ ਸੀ।

ਪਤਾ ਲੱਗਾ ਹੈ ਕਿ ਵਾਰਡਬੰਦੀ ਵਿਚ ਤਬਦੀਲੀ ਦੇ ਮੰਤਵ ਨਾਲ ਅੱਜ ਨਿਰਮਲ ਸਿੰਘ ਨਿੰਮਾ, ਵਿਨੀਤ ਧੀਰ, ਰੋਹਨ ਸਹਿਗਲ, ਕੁਲਦੀਪ ਸਿੰਘ ਲੁਬਾਣਾ ਅਤੇ ਸੁਰਿੰਦਰ ਸਿੰਘ ਭਾਪਾ ਆਦਿ ਨੇ ਅੱਜ ਸੁਸ਼ੀਲ ਰਿੰਕੂ ਕੋਲ ਜਾ ਕੇ ਉਨ੍ਹਾਂ ਨਾਲ ਵੀ ਚਰਚਾ ਕੀਤੀ। ਇਹ ਵੀ ਚਰਚਾ ਹੈ ਕਿ ਹੁਣ ਨਵੀਂ ਵਾਰਡਬੰਦੀ ਵਿਚ ਜ਼ਿਆਦਾ ਤਬਦੀਲੀ ਨਹੀਂ ਹੋਵੇਗੀ ਅਤੇ ਇਤਰਾਜ਼ ਮੰਗੇ ਜਾਣ ਦੀ ਪ੍ਰਕਿਰਿਆ ਦੌਰਾਨ ਥੋੜ੍ਹਾ-ਬਹੁਤ ਬਦਲਾਅ ਸੰਭਵ ਹੈ।

85 ਵਾਰਡਾਂ ਵਿਚ ਹੋਣਗੀਆਂ ਚੋਣਾਂ, ਮੁੱਖ ਮੁਕਾਬਲਾ ‘ਆਪ’, ਕਾਂਗਰਸ ਅਤੇ ਭਾਜਪਾ ਵਿਚਾਲੇ

ਜਲੰਧਰ ਨਗਰ ਨਿਗਮ ਦੇ ਹੁਣ 85 ਵਾਰਡ ਹੋਣਗੇ, ਜਿਨ੍ਹਾਂ ਵਿਚੋਂ 28 ਰਿਜ਼ਰਵ ਅਤੇ 57 ਜਨਰਲ ਸ਼੍ਰੇਣੀ ਵਿਚ ਹੋਣਗੇ। ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਕਾਰ ਹੋਵੇਗਾ। ਹਾਲ ਹੀ ਵਿਚ ਹੋਈ ਜ਼ਿਮਨੀ ਚੋਣ ਵਿਚ ਭਾਜਪਾ ਦਾ ਕਈ ਵਾਰਡਾਂ ਵਿਚ ਪ੍ਰਦਰਸ਼ਨ ਵਧੀਆ ਰਿਹਾ, ਜਿਸ ਕਾਰਨ ਭਾਜਪਾ ਵਾਲੇ ਪੂਰਾ ਜ਼ੋਰ ਲਾਉਣਗੇ। ਕਾਂਗਰਸ ਦੀ ਸਥਿਤੀ ਵੀ ਕਈ ਵਾਰਡਾਂ ਵਿਚ ਠੀਕ ਰਹੀ ਅਤੇ ਕਈ ਕਾਂਗਰਸੀਆਂ ਦਾ ਆਪਣਾ ਆਧਾਰ ਕਾਫੀ ਮਜ਼ਬੂਤ ਹੈ। ‘ਆਪ’ ਵੀ ਜ਼ਿਮਨੀ ਚੋਣ ਵਿਚ ਜਿੱਤ ਮਿਲਣ ਤੋਂ ਉਤਸ਼ਾਹਿਤ ਹੈ। ਸਰਕਾਰ ਵੀ ਆਪਣੀ ਹੈ, ਇਸ ਲਈ ਉਸਨੂੰ ਪੂਰਾ ਫਾਇਦਾ ਮਿਲੇਗਾ।

ਨਵੀਂ ਵਾਰਡਬੰਦੀ ਦੇ ਮੁੱਖ ਅੰਸ਼

-ਜਲੰਧਰ ਦੀ ਕੁੱਲ ਜਨਸੰਖਿਆ (2011) : 9,16,735

-ਸ਼ਡਿਊਲ ਕਾਸਟ ਦੀ ਜਨਸੰਖਿਆ (2011) : 2,84,516

-ਕੁੱਲ ਵਾਰਡ ਬਣਨਗੇ : 85

-ਕੁੱਲ ਐੱਸ. ਸੀ. ਰਿਜ਼ਰਵ ਹੋਣਗੇ : 26

-ਐੱਸ. ਸੀ. (ਮਹਿਲਾ ਰਿਜ਼ਰਵ) : 13

-ਬੈਕਵਰਡ ਕਲਾਸ ਰਿਜ਼ਰਵ : 2

-ਕੁੱਲ ਜਨਰਲ ਵਾਰਡ : 57

-ਜਨਰਲ (ਮਹਿਲਾ ਰਿਜ਼ਰਵਡ) : 29


Manoj

Content Editor

Related News