ਰਾਮਲੱਲਾ ਦੇ ਦਰਸ਼ਨ ਲਈ ਪੰਜਾਬੀਆਂ 'ਚ ਭਾਰੀ ਉਤਸ਼ਾਹ, ਨੰਗਲ ਡੈਮ ਸਟੇਸ਼ਨ ਤੋਂ ਪਹਿਲੀ ਟਰੇਨ ਰਵਾਨਾ
Monday, Feb 12, 2024 - 08:33 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਯੁੱਧਿਆ ਜਾਣ ਵਾਲੀ ਪਹਿਲੀ ਆਸਥਾ ਵਿਸ਼ੇਸ਼ ਰੇਲ ਗੱਡੀ ਨੂੰ ਨੰਗਲ ਡੈਮ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਸਦਕਾ ਹਿੰਦੂ ਸਮਾਜ ਦਾ 500 ਸਾਲਾ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਸ਼੍ਰੀ ਰਾਮ ਜਨਮ ਭੂਮੀ ਵਿਖੇ ਵਿਸ਼ਾਲ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਯੁੱਧਿਆ ਜਾਣ ਲਈ ਪੰਜਾਬ ਭਰ ਦੇ ਲੋਕਾਂ ਵਿੱਚ ਜੋ ਉਤਸ਼ਾਹ ਹੈ, ਉਹ ਆਪਣੇ ਆਪ ਵਿੱਚ ਇਤਿਹਾਸਕ ਹੈ।
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਅਯੁੱਧਿਆ ਲਈ ਰਵਾਨਾ ਕਰਦਿਆਂ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਨਮਸਕਾਰ ਕੀਤਾ ਅਤੇ ਇਸ ਮੌਕੇ ਭਗਵਾਨ ਸ੍ਰੀ ਰਾਮ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਭਗਵਾਨ ਰਾਮ ਮਰਿਆਦਾ ਅਤੇ ਧਰਮ ਦੇ ਪ੍ਰਤੀਕ ਹਨ। ਅਯੁੱਧਿਆ ਵਿੱਚ ਬਣ ਰਿਹਾ ਵਿਸ਼ਾਲ ਰਾਮ ਮੰਦਰ ਰਾਮ ਰਾਜ ਵੱਲ ਭਾਰਤ ਦਾ ਕਦਮ ਹੈ। ਉਨ੍ਹਾਂ ਰਾਮ ਰਾਜ ਬਾਰੇ ਦੱਸਿਆ ਕਿ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ ਗਰੀਬ ਨਹੀਂ ਹੋਵੇਗਾ ਅਤੇ ਹਰ ਪਾਸੇ ਖੁਸ਼ਹਾਲੀ ਹੋਵੇਗੀ। ਇਸ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਮੋਦੀ ਸਰਕਾਰ ਲਗਾਤਾਰ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਸਮੂਹ ਰਾਮ ਭਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਵਾਅਦਾ ਕੀਤਾ ਕਿ ਜਲਦੀ ਹੀ ਅਯੁੱਧਿਆ ਲਈ ਇੱਕ ਹੋਰ ਰੇਲ ਗੱਡੀ ਚਲਾਈ ਜਾਵੇਗੀ ਕਿਉਂਕਿ ਹਜ਼ਾਰਾਂ ਸ਼ਰਧਾਲੂ ਉੱਥੇ ਜਾਣ ਲਈ ਤਿਆਰ ਹਨ ਅਤੇ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਇਸ ਮੌਕੇ ਭਾਜਪਾ ਦੇ ਸੂਬਾ ਬੁਲਾਰੇ ਜਤਿੰਦਰ ਅਟਵਾਲ, ਜ਼ਿਲ੍ਹਾ ਪ੍ਰਧਾਨ ਅਜੈਬੀਰ ਲਾਲਪੁਰਾ, ਮੁਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ, ਆਨੰਦਪੁਰ ਵਿਧਾਨ ਸਭਾ ਇੰਚਾਰਜ ਡਾ: ਪਰਮਿੰਦਰ ਸ਼ਰਮਾ, ਨੰਗਲ ਮੰਡਲ ਪ੍ਰਧਾਨ ਪ੍ਰਿੰਸ, ਭਾਨੂਪਾਲੀ ਮੰਡਲ ਪ੍ਰਧਾਨ ਦਿਨੇਸ਼ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e